ਅਫਵਾਹਾਂ ਨੂੰ ਨਜ਼ਰ ਅੰਦਾਜ਼ ਕਰੋ, ਸ਼ਾਂਤ ਰਹੋ, ਘਬਰਾਓ ਨਾ, ਪੈਨਿਕ ਖਰੀਦਦਾਰੀ ਤੋਂ ਦੂਰ ਰਹੋ
ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਆਪਣੇ ਮੋਬਾਈਲ ਫੋਨਾਂ ਨੂੰ ਚਾਰਜ ਰੱਖੋ; SMS ਦੀ ਵਰਤੋਂ ਕਰੋ।
ਰੇਡੀਓ ਸੁਣੋ, ਟੀਵੀ ਵੇਖੋ, ਮੌਸਮ ਦੇ ਅਪਡੇਟਾਂ ਲਈ ਅਖ਼ਬਾਰ ਪੜ੍ਹੋ।
ਆਪਣੇ ਦਸਤਾਵੇਜ਼ ਅਤੇ ਕੀਮਤੀ ਸਮਾਨ ਨੂੰ ਵਾਟਰ-ਪਰੂਫ ਕੰਟੇਨਰਾਂ ਵਿੱਚ ਸੁਰੱਖਿਅਤ ਥਾਂਵਾਂ 'ਤੇ ਰੱਖੋ।
ਪਸ਼ੂਆਂ/ਪੰਛੀਆਂ ਨੂੰ ਖੋਲ੍ਹੋ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਓ।
ਗਰਭਵਤੀ ਔਰਤਾਂ ਨੂੰ ਹਸਪਤਾਲ ਭੇਜ ਦਿਓ।
ਬਜ਼ੁਰਗ ਵਿਅਕਤੀਆਂ, ਬੱਚਿਆਂ, ਦਿਵਿਆਂਗਾਂ ਅਤੇ ਮਰੀਜ਼ਾਂ ਨੂੰ ਚੱਕਰਵਾਤ ਕੇਂਦਰਾਂ ਵਿੱਚ ਜਾਣ ਵੇਲੇ ਤਰਜੀਹ ਦਿਓ।
ਮਛੇਰਿਆਂ ਨੂੰ ਰੇਡੀਓ ਅਤੇ ਵਾਧੂ ਬੈਟਰੀਆਂ ਨੂੰ ਹੱਥ ਵਿੱਚ ਰੱਖਣਾ ਚਾਹੀਦਾ ਹੈ ਅਤੇ ਅਪਡੇਟ ਕੀਤੀਆਂ ਖ਼ਬਰਾਂ ਨੂੰ ਸੁਣਨਾ ਚਾਹੀਦਾ ਹੈ।