ਤੂਫਾਨ 'ਚ ਖੜ੍ਹੇ ਨਾ ਹੋਵੋ ਜਦੋਂ ਵੀ ਬਿਜਲੀ ਲਿਸ਼ਕੇ ਤਾਂ ਖੁੱਲ੍ਹੀਆਂ ਥਾਵਾਂ ਵਿੱਚ ਨਾ ਖੜ੍ਹੇ ਹੋਵੋ। ਆਪਣੇ ਪਾਣੀ ਦਾ ਇਸਤਮਾਲ ਕਰੋ ਤੂਫ਼ਾਨ ਦੇ ਦੌਰਾਨ ਕਦੇ ਵੀ ਬਾਰਸ਼ 'ਚ ਨਾ ਨਹਾਓ ਅਤੇ ਨਾ ਹੀ ਬਰਤਨ ਸਾਫ ਕਰੋ। ਬੋਟਿੰਗ ਤੂਫ਼ਾਨ ਅਤੇ ਬਿਜਲੀ ਦੀਆਂ ਲਿਸ਼ਕਾਂ ਵਿਚਾਲੇ ਕਦੇ ਵੀ ਬੋਟਿੰਗ ਨਾ ਕਰੋ। ਕੰਧਾਂ ਜਾਂ ਲੋਹੇ ਨੂੰ ਹੱਥ ਨਾ ਲਾਓ ਕੰਕਰੀਟ ਦੀਆਂ ਕੰਧਾਂ, ਫਰਸ਼ ਅਤੇ ਇਮਾਰਤਾਂ 'ਚ ਆਮ ਤੌਰ ਤੇ ਸਰੀਆ ਹੁੰਦਾ ਹੈ। ਬਿਜਲੀ ਉਪਕਰਣਾਂ ਨੂੰ ਨਾ ਵਰਤੋ ਕੰਧਾਂ ਨਾਲ ਲੱਗੇ ਬਿਜਲੀ ਉਪਕਰਣ ਜਿਵੇਂ ,ਕੰਪਿਊਟਰ, ਟੀ ਵੀ, ਚਾਰਜਿੰਗ ਤੇ ਮੋਬਾਇਲ ਦੀ ਵਰਤੋਂ ਨਾ ਕਰੋ।