ਭਾਰਤੀ ਮਹਿਲਾ ਹਾਕੀ ਟੀਮ ਨੇ ਹਾਰ ਕੇ ਵੀ ਇਤਿਹਾਸ ਰਚਿਆ ਟੀਮ ਨੇ ਆਪਣਾ ਪਹਿਲਾ ਓਲੰਪਿਕ ਤਗਮਾ ਜਿੱਤਣ ਦਾ ਸੁਪਨਾ ਗੁਆ ਲਿਆ ਬ੍ਰਿਟੇਨ ਨੇ ਭਾਰਤ ਨੂੰ ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਰਾਇਆ ਭਾਰਤੀ ਟੀਮ ਨੇ ਪੰਜ ਮਿੰਟ ਦੇ ਅੰਦਰ ਤਿੰਨ ਗੋਲ ਕੀਤੇ। ਗੁਰਜੀਤ ਕੌਰ ਨੇ 25ਵੇਂ ਅਤੇ 26ਵੇਂ ਮਿੰਟ 'ਚ ਗੋਲ ਕੀਤਾ ਵੰਦਨਾ ਕਟਾਰੀਆ ਨੇ 29ਵੇਂ ਮਿੰਟ 'ਚ ਗੋਲ ਕੀਤਾ ਓਲੰਪਿਕ 'ਚ ਭਾਰਤ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 1980 'ਚ ਸੀ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਪਹਿਲੇ ਕੁਆਰਟਰ 'ਚ ਘੱਟੋ-ਘੱਟ ਤਿੰਨ ਗੋਲ ਬਚਾਏ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਜਿਨ੍ਹਾਂ ਵਿੱਚੋਂ ਇੱਕ ਨੂੰ ਗੁਰਜੀਤ ਨੇ ਗੋਲ ਵਿੱਚ ਬਦਲ ਦਿੱਤਾ ਬ੍ਰਿਟੇਨ ਨੇ ਤੀਜੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਪੈਨਲਟੀ ਕਾਰਨਰ 'ਤੇ ਗੋਲ ਕੀਤਾ ਕਪਤਾਨ ਹੋਲੀ ਪੀਅਰਨੇ ਨੇ ਬ੍ਰਿਟੇਨ ਦਾ ਚੌਥਾ ਗੋਲ ਕੀਤਾ।