ਖੁਸ਼ਕ ਚਮੜੀ 'ਚ ਨਮੀ ਬਰਕਰਾਰ ਰੱਖਣ ਲਈ ਤਿਲ ਦਾ ਤੇਲ ਇਸਤੇਮਾਲ ਕਰੋ
ਲੋੜ ਅਨੁਸਾਰ ਦਿਨ 'ਚ ਪਾਣੀ ਪੀਂਦੇ ਰਹੋ।
ਵੱਧ ਤੋਂ ਵੱਧ ਤਾਜ਼ਾ ਤੇ ਮੌਸਮੀ ਫਲ ਖਾਓ।
ਹਰੀਆਂ ਪੱਤੇਦਾਰ ਸਬਜ਼ੀਆਂ ਤੇ ਸਲਾਦ ਖਾਓ।
ਰਾਤ ਨੂੰ ਸਾਉਣ ਤੋਂ ਪਹਿਲਾਂ ਚਿਹਰੇ ਨੂੰ ਸਾਫ ਪਾਣੀ ਨਾਲ ਜ਼ਰੂਰ ਧੋਵੋ ਤੇ ਕੋਈ ਚੰਗਾ ਮੌਇਸਚਰਾਇਜ਼ਰ ਲਾਓ।
ਚੰਦਨ ਪਾਊਡਰ ਤੇ ਗੁਲਾਬ ਜਲ ਨੂੰ ਮਿਲਾਕੇ ਬਣਾਇਆ ਪੇਸਟ ਚਿਹਰੇ 'ਤੇ ਲਾਓ।
ਵੇਸਣ ਤੇ ਹਲਦੀ ਦਾ ਪੇਸਟ ਚਮੜੀ ਲਈ ਬਿਹਤਰ ਨੁਸਖ਼ਾ ਹੈ।
ਨਿੰਬੂ ਦਾ ਰਸ, ਮਿਲਕ ਪਾਊਡਰ ਤੇ ਸ਼ਹਿਦ ਨਾਲ ਬਣਿਆ ਪੇਸਟ ਲਾਉਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।