ਬੇਸ਼ਕੀਮਤੀ ਇਤਿਹਾਸਕ ਜ਼ਖੀਰਿਆਂ ਨਾਲ ਭਰੀ ਪੰਜਾਬ ਦੀ ਧਰਤੀ
ਪੰਜਾਬ ਦੀ ਸ਼ਾਨ ਦਾ ਪ੍ਰਤੀਕ- ਸ਼ਾਨਦਾਰ ਇਤਿਹਾਸਕ ਜ਼ਖੀਰਿਆਂ 'ਚ ਸ਼ਾਮਲ ਕਿਲ੍ਹਾ ਗੋਬਿੰਦਗੜ੍ਹ
ਸੂਬੇ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਭੰਗੀ ਮਿਸਲ
ਆਗੂ ਗੁੱਜਰ ਸਿੰਘ ਭੰਗੀ ਦੀ ਅਗਵਾਈ ਹੇਠ 1760 ਈ ਵਿੱਚ ਉਸਾਰਿਆ ਗਿਆ ਕਿਲ੍ਹਾ
ਕਿਲ੍ਹੇ ਵਿੱਚ ਨਾਨਕਸ਼ਾਹੀ ਇੱਟਾਂ ਨਾਲ ਇੱਕ ਤੋਪਖਾਨਾ ਬਣਾਇਆ ਗਿਆ, ਜਿਸ ਵਿੱਚ ਕੋਹੇਨੂਰ ਹੀਰੇ ਸਣੇ 30 ਲੱਖ ਦਾ ਖਜ਼ਾਨਾ ਵੀ ਰੱਖਿਆ ਗਿਆ।
ਖਜ਼ਾਨੇ ਦੀ ਰਾਖੀ ਲਈ ਹਰ ਵੇਲੇ 2000 ਸਿਪਾਹੀ ਤਾਇਨਾਤ ਰਹਿੰਦੇ ਸੀ।
ਇਸ ਕਿਲ੍ਹੇ ‘ਚ ਹੀ ਮਾਹਾਰਾਜੇ ਦੀ ਪਲੇਠੀ ਔਲਾਦ ਖੜਕ ਸਿੰਘ ਦੇ ਸਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਕੀਤਾ ਗਿਆ।
27 ਜੂਨ, 1839 ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਕਲੌਤੇ ਪੁੱਤਰ ਦਲੀਪ ਸਿੰਘ ਨੇ ਆਪਣੀ ਪੰਜਾਂ ਵਰ੍ਹਿਆਂ ਦੀ ਉਮਰ ‘ਚ ਗੱਦੀ ਸੰਭਾਲੀ