ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਪਰ ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ।



ਜਦੋਂ ਤੁਹਾਨੂੰ ਬੁਖਾਰ ਹੁੰਦਾ ਹੈ, ਮੂੰਗੀ ਦੀ ਦਾਲ ‘ਚ ਸੁੱਕੇ ਹੋਏ ਆਂਵਲੇ ਨੂੰ ਪਕਾਉ ਅਤੇ ਦਿਨ ਵਿਚ ਦੋ ਵਾਰ ਖਾਓ।



ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਦਾਲ ਦੀ ਵਰਤੋਂ ਹਰ ਰੋਜ਼ ਕਰਨੀ ਚਾਹੀਦੀ ਹੈ।



ਜੇ ਤੁਹਾਨੂੰ ਦਾਦ, ਖਾਜ-ਖੁਜਲੀ ਦੀ ਸਮੱਸਿਆ ਹੈ ਤਾਂ ਮੂੰਗ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ।



ਟਾਈਫਾਈਡ ਹੋਣ ‘ਤੇ ਇਸ ਦੀ ਵਰਤੋਂ ਕਰਨ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ ਪਰ ਸਾਧੀ ਮੂੰਗ ਦੀ ਦਾਲ ਦੀ ਵਰਤੋਂ ਫਾਇਦੇਮੰਦ ਰਹਿੰਦੀ ਹੈ।



ਦਾਲ 'ਚ ਮੌਜੂਦ ਕਾਰਬੋਹਾਈਡ੍ਰੇਟਸ ਨੂੰ ਆਸਾਨੀ ਨਾਲ ਹਜ਼ਮ ਕੀਤਾ ਜਾ ਸਕਦਾ ਹੈ ਜਦਕਿ ਦੂਸਰੀਆਂ ਦਾਲਾਂ ਨੂੰ ਹਜ਼ਮ ਕਰਨ 'ਚ ਦਿੱਕਤ ਹੁੰਦੀ ਹੈ।



ਮੂੰਗੀ ਦੇ ਬੀਜਾਂ 'ਚ ਅਜਿਹੀਆਂ ਕਈ ਖ਼ੂਬੀਆਂ ਹੁੰਦੀਆਂ ਹਨ ਜਿਸ ਨਾਲ ਬਲੱਡ ਸ਼ੂਗਰ ਲੈਵਲ ਘਟਾਇਆ ਜਾ ਸਕਦਾ ਹੈ।