ਦਿਲ ਦੇ ਮਰੀਜ਼ਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫ਼ਾ ਹੋ ਰਿਹਾ ਹੈ। ਹਾਲ ਦੇ ਦਿਨਾਂ 'ਚ ਹਾਰਟ ਅਟੈਕ ਦੇ ਮਾਮਲੇ ਵੀ ਵਧੇ ਹਨ।







ਸਿਹਤ ਮਾਹਿਰਾਂ ਅਨੁਸਾਰ ਦਿਲ ਦੀ ਬਿਮਾਰੀ ਦੇ ਕਈ ਕਾਰਨ ਹੋ ਸਕਦੇ ਹਨ।



ਦੋ ਮੁੱਖ ਕਾਰਨ ਤਣਾਅ ਤੇ ਖਰਾਬ ਕੋਲੈਸਟ੍ਰੋਲ ਹਨ। ਤਣਾਅ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।



ਇਸ ਸਥਿਤੀ 'ਚ ਦਿਲ ਦਾ ਦੌਰਾ ਤੇ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਅਰਜੁਨ ਦੀ ਸੱਕ ਦਾ ਸੇਵਨ ਕਰੋ।



ਅਰਜੁਨ ਦੇ ਸੱਕ ਦੇ ਸੇਵਨ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਵਿੱਚ ਲਾਭ ਮਿਲਦਾ ਹੈ।



ਆਯੁਰਵੇਦ 'ਚ ਅਰਜੁਨ ਨੂੰ ਔਸ਼ਧੀ ਮੰਨਿਆ ਜਾਂਦਾ ਹੈ। ਇਸ ਦੇ ਪੱਤਿਆਂ ਅਤੇ ਸੱਕ ਦੀ ਵਰਤੋਂ ਕਈ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ।



ਸਿਹਤ ਮਾਹਿਰਾਂ ਅਨੁਸਾਰ ਇਸ ਵਿਚ ਹਾਈਪੋਲਿਪੀਡੈਮਿਕ ਪਾਇਆ ਜਾਂਦਾ ਹੈ, ਜੋ ਵੱਧਦੇ ਕੋਲੈਸਟ੍ਰਾਲ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।