ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਆਇਓਡੀਨ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਡੀ ਅਤੇ ਫਾਸਫੋਰਸ ਆਦਿ ਤੱਤ ਭਰਪੂਰ ਮਾਤਰਾ 'ਚ ਪਾਏ ਜਾਦੇ ਹਨ, ਜਿਹੜੇ ਕਿ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ।



ਕੁਝ ਲੋਕ ਦੁੱਧ ਨੂੰ ਪੀਣ ਤੋਂ ਪਹਿਲਾਂ ਅਤੇ ਬਾਅਦ 'ਚ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ:



ਖਾਲੀ ਪੇਟ ਦੁੱਧ ਕਦੇ ਨਾ ਪੀਓ



ਦੁੱਧ ਦੇ ਨਾਲ ਲੂਣ ਵਾਲੀਆਂ ਚੀਜ਼ਾਂ ਨਾ ਖਾਓ।



ਦੁੱਧ ਦੇ ਤੋਂ ਪਹਿਲਾਂ ਅਤੇ ਬਾਅਦ 'ਚ ਵੀ ਕੋਈ ਖੱਟੀ ਚੀਜ਼ ਭਾਵ ਕਿ ਸੰਤਰਾ, ਨਿੰਬੂ ਅਤੇ ਦਹੀ ਨਾ ਖਾਓ।



ਮੱਛੀ ਖਾਣ ਦੇ ਬਾਅਦ ਕਦੀ ਦੁੱਧ ਨਾ ਪੀਓ।



ਆਯੁਰਵੇਦ ਦੇ ਮੁਤਾਬਕ ਦੁੱਧ ਪੀਣ ਦਾ ਸਹੀ ਸਮਾਂ ਰਾਤ ਦਾ ਹੈ। ਤੁਸੀਂ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਕੋਸੇ ਦੁੱਧ ਨੂੰ ਪੀ ਸਕਦੇ ਹੋ।