Billionaire Viral Photo: ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਰਾਹੀਂ ਬਣਾਈਆਂ ਗਈਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਜੇ ਉਹ ਗਰੀਬ ਹੋਣਗੇ ਤਾਂ ਅਰਬਪਤੀ ਕਿਵੇਂ ਦਿਖਾਈ ਦੇਣਗੇ। ਗੋਕੁਲ ਪਿੱਲਈ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਸੱਤ ਅਮੀਰ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਕੈਪਸ਼ਨ ਲਿਖਿਆ- ਸਲੱਮਡੌਗ ਮਿਲੀਅਨੇਅਰ। ਪੋਸਟ ਵਿੱਚ ਡੋਨਾਲਡ ਟਰੰਪ, ਬਿਲ ਗੇਟਸ, ਮੁਕੇਸ਼ ਅੰਬਾਨੀ, ਮਾਰਕ ਜ਼ਕਰਬਰਗ, ਵਾਰੇਨ ਬਫੇਟ, ਜੈਫ ਬੇਜੋਸ ਅਤੇ ਐਲੋਨ ਮਸਕ ਦੀਆਂ ਤਸਵੀਰਾਂ ਸ਼ਾਮਲ ਹਨ। ਲੋਕ ਇਨ੍ਹਾਂ ਪੋਸਟਾਂ 'ਤੇ ਕਾਫੀ ਕਮੈਂਟ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਐਲਨ ਇਕੱਲਾ ਅਜਿਹਾ ਵਿਅਕਤੀ ਹੈ ਜੋ ਗਰੀਬ ਹੋਣ ਦੇ ਬਾਵਜੂਦ ਵੀ ਅਮੀਰ ਦਿਖਾਈ ਦਿੰਦਾ ਹੈ। ਪੋਸਟ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ, 10,369 ਤੋਂ ਵੱਧ ਲਾਈਕਸ ਤੇ ਬਹੁਤ ਸਾਰੀਆਂ ਟਿੱਪਣੀਆਂ ਮਿਲੀਆਂ ਹਨ। ਤਸਵੀਰਾਂ 'ਚ ਸਾਰੇ ਅਰਬਪਤੀ ਕਾਰੋਬਾਰੀ ਝੁੱਗੀ-ਝੌਂਪੜੀ 'ਚ ਖੜ੍ਹੇ ਨਜ਼ਰ ਆ ਰਹੇ ਹਨ। ਪੋਸਟ 'ਤੇ ਕਈ ਟਿੱਪਣੀਆਂ ਆਈਆਂ ਹਨ। ਟਰੰਪ ਤੋਂ ਲੈ ਕੇ ਜ਼ੁਕਰਬਰਗ ਤੱਕ, ਕਾਲਪਨਿਕ ਦੁਨੀਆ ਵਿੱਚ ਅਸਲੀ ਗਰੀਬ ਨਜ਼ਰ ਆਉਂਦੇ ਹਨ।