ਇਸ ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਣਕ ਮਹਿੰਗੀ ਨਹੀਂ ਹੋਵੇਗੀ।

ਇਸ ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਣਕ ਮਹਿੰਗੀ ਨਹੀਂ ਹੋਵੇਗੀ।

ਕੇਂਦਰ ਸਰਕਾਰ ਨੇ ਇਸ ਲਈ ਨਵੀਂ ਸਟੋਰੇਜ ਸੀਮਾ ਲਗਾਈ ਹੈ, ਜੋ ਕਣਕ ਵਿਕਰੇਤਿਆਂ ਅਤੇ ਪ੍ਰੋਸੈਸਰਾਂ ਲਈ ਲਾਗੂ ਹੈ।

ਖੁਰਾਕ ਮੰਤਰਾਲੇ ਨੇ ਕਿਹਾ ਹੈ ਕਿ ਇਸ ਨਾਲ ਤਿਉਹਾਰਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਕੰਟਰੋਲ ਵਿੱਚ ਰਹਿਣਗੀਆਂ। ਇਹ ਨਵੀਂ ਸਟੋਰੇਜ ਸੀਮਾ 31 ਮਾਰਚ, 2026 ਤੱਕ ਲਾਗੂ ਰਹੇਗੀ।

ਖੁਰਾਕ ਮੰਤਰਾਲੇ ਦੇ ਮੁਤਾਬਕ, ਨਵੇਂ ਨਿਯਮਾਂ ਅਨੁਸਾਰ ਥੋਕ ਵਿਕਰੇਤਿਆਂ ਨੂੰ ਹੁਣ 3,000 ਟਨ ਦੀ ਬਜਾਏ 2,000 ਟਨ ਤੱਕ ਕਣਕ ਸਟੋਰ ਕਰਨ ਦੀ ਆਗਿਆ ਹੋਵੇਗੀ।

ਇਸ ਨਾਲ ਜਮ੍ਹਾਂਖੋਰੀ ਅਤੇ ਕੀਮਤਾਂ ਵਧਣ ਤੋਂ ਰੋਕਿਆ ਜਾ ਸਕੇਗਾ। ਇਹ ਨਿਯਮ ਥੋਕ, ਛੋਟੇ ਅਤੇ ਵੱਡੇ ਪ੍ਰਚੂਨ ਵਿਕਰੇਤਿਆਂ ਅਤੇ ਪ੍ਰੋਸੈਸਰਾਂ 'ਤੇ ਲਾਗੂ ਹੋਵੇਗਾ।

ਕੇਂਦਰ ਸਰਕਾਰ ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਚੁੱਕ ਰਹੀ ਹੈ।

ਕੇਂਦਰ ਸਰਕਾਰ ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਚੁੱਕ ਰਹੀ ਹੈ।

ਖੁਰਾਕ ਮੰਤਰਾਲੇ ਨੇ ਅੱਗੇ ਕਿਹਾ ਹੈ ਕਿ ਪ੍ਰਚੂਨ ਤੇ ਵੱਡੇ ਚੇਨ ਵਿਕਰੇਤਾ ਹਰੇਕ ਦੁਕਾਨ 'ਤੇ 10 ਟਨ ਦੀ ਬਜਾਏ 8 ਟਨ ਕਣਕ ਰੱਖ ਸਕਣਗੇ।

ਪ੍ਰੋਸੈਸਰਾਂ ਨੂੰ ਮਾਸਿਕ ਸਮਰੱਥਾ ਦੇ 70 ਪ੍ਰਤੀਸ਼ਤ ਦੀ ਬਜਾਏ 60 ਪ੍ਰਤੀਸ਼ਤ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਬਾਕੀ ਮਹੀਨਿਆਂ ਨਾਲ ਗੁਣਾ ਕੀਤਾ ਜਾਵੇਗਾ।

ਦੱਸ ਦਈਏ ਕਿ ਸਰਕਾਰ ਨੇ ਇਸ ਸਾਲ ਕਣਕ ਦੇ ਸਟਾਕ ਸੀਮਾ ਨੂੰ ਦੋ ਵਾਰ ਸੋਧਿਆ ਹੈ। ਪਹਿਲੀ ਸੋਧ 20 ਫਰਵਰੀ ਨੂੰ ਹੋਈ ਸੀ।

ਫਿਰ ਸਟੋਰੇਜ ਸੀਮਾ 27 ਮਈ ਨੂੰ ਵਧਾ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ 12 ਜੂਨ, 2023 ਨੂੰ ਸਟਾਕ ਸੀਮਾ ਲਾਗੂ ਕੀਤੀ ਸੀ, ਜੋ 31 ਮਾਰਚ, 2024 ਤੱਕ ਲਾਗੂ ਸੀ।

ਇਸ ਨੂੰ 24 ਜੂਨ, 9 ਸਤੰਬਰ ਤੇ 11 ਦਸੰਬਰ, 2024 ਨੂੰ ਸੋਧਿਆ ਗਿਆ ਸੀ। ਹੁਣ 31 ਮਾਰਚ, 2026 ਤੱਕ ਨਵੀਂ ਲਿਮਟ ਲਾਗੂ ਹੋ ਗਈ ਹੈ।

ਇਸ ਨੂੰ 24 ਜੂਨ, 9 ਸਤੰਬਰ ਤੇ 11 ਦਸੰਬਰ, 2024 ਨੂੰ ਸੋਧਿਆ ਗਿਆ ਸੀ। ਹੁਣ 31 ਮਾਰਚ, 2026 ਤੱਕ ਨਵੀਂ ਲਿਮਟ ਲਾਗੂ ਹੋ ਗਈ ਹੈ।