ਸੀਮਾ ਸੁਰੱਖਿਆ ਬਲ (BSF) ਵਿੱਚ ਨੌਕਰੀ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਇੱਕ ਵਧੀਆ ਮੌਕਾ ਆ ਗਿਆ ਹੈ।

Published by: ਗੁਰਵਿੰਦਰ ਸਿੰਘ

BSF ਨੇ ਕਾਂਸਟੇਬਲ (ਟ੍ਰੇਡਸਮੈਨ) ਦੀਆਂ ਕੁੱਲ 3588 ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।



ਇਨ੍ਹਾਂ ਵਿੱਚੋਂ 3406 ਅਸਾਮੀਆਂ ਪੁਰਸ਼ ਉਮੀਦਵਾਰਾਂ ਲਈ ਅਤੇ 182 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਰਾਖਵੀਆਂ ਹਨ।

ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ 23 ਅਗਸਤ 2025 ਤੱਕ ਔਨਲਾਈਨ ਅਰਜ਼ੀ ਦੇ ਸਕਦੇ ਹਨ।

Published by: ਗੁਰਵਿੰਦਰ ਸਿੰਘ

ਅਰਜ਼ੀ BSF ਦੀ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਦਿੱਤੀ ਜਾ ਸਕਦੀ ਹੈ।



ਅਰਜ਼ੀ ਦੇਣ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।

ਸਰਕਾਰ ਦੇ ਨਿਯਮਾਂ ਅਨੁਸਾਰ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।

Published by: ਗੁਰਵਿੰਦਰ ਸਿੰਘ

ਅਰਜ਼ੀ ਫੀਸ 100 ਰੱਖੀ ਗਈ ਹੈ ਹਾਲਾਂਕਿ, SC/ST ਸ਼੍ਰੇਣੀ ਸਾਰੀਆਂ ਮਹਿਲਾ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।



ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ।

ਚੁਣੇ ਗਏ ਉਮੀਦਵਾਰਾਂ ਨੂੰ 21,700 ਰੁਪਏ ਤੋਂ 69,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।