ਦੁਨੀਆ ਭਰ ਦੇ ਦੇਸ਼ਾਂ ਦੇ ਪਾਸਪੋਰਟ ਦੀ ਨਵੀਂ ਰੈਂਕਿੰਗ ਜਾਰੀ ਹੋ ਚੁੱਕੀ ਹੈ।

ਇਸ ਮੁਤਾਬਕ ਭਾਰਤ ਦਾ ਪਾਸਪੋਰਟ ਹੁਣ ਦੁਨੀਆ ਵਿੱਚ 77ਵੇਂ ਸਥਾਨ 'ਤੇ ਹੈ।

ਜਦਕਿ ਪਹਿਲੇ ਨੰਬਰ 'ਤੇ ਏਸ਼ੀਆ ਦਾ ਹੀ ਦੇਸ਼ ਸਿੰਗਾਪੁਰ ਹੈ ਅਤੇ ਦੂਜੇ ਸਥਾਨ 'ਤੇ ਜਾਪਾਨ ਤੇ ਦੱਖਣੀ ਕੋਰੀਆ ਹਨ।

ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਰੈਂਕਿੰਗ ਵਾਲਾ ਦੇਸ਼ ਬਣ ਗਿਆ ਹੈ।

ਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਘੋਸ਼ਿਤ ਹੋਇਆ ਹੈ।

ਪਾਕਿਸਤਾਨ ਨੂੰ ਇਹ ਇੰਡੈਕਸ ਯਮਨ ਅਤੇ ਸੋਮਾਲੀਆ ਦੇ ਨਾਲ 96ਵੇਂ ਸਥਾਨ ‘ਤੇ ਰੱਖਦਾ ਹੈ। ਪਾਕਿਸਤਾਨ ਤੋਂ ਹੇਠਾਂ ਸਿਰਫ ਤਿੰਨ ਦੇਸ਼ ਹਨ – ਇਰਾਕ (97ਵਾਂ), ਸੀਰੀਆ (98ਵਾਂ) ਅਤੇ ਅਫ਼ਗਾਨਿਸਤਾਨ (99ਵਾਂ)।

ਭਾਰਤ ਨੇ ਇਸ ਸਾਲ ਪਾਸਪੋਰਟ ਰੈਂਕਿੰਗ 'ਚ ਵਧੀਆ ਛਾਲ ਮਾਰੀ ਹੈ।

ਭਾਰਤ ਨੇ ਇਸ ਸਾਲ ਪਾਸਪੋਰਟ ਰੈਂਕਿੰਗ 'ਚ ਵਧੀਆ ਛਾਲ ਮਾਰੀ ਹੈ।

ਹੁਣ ਭਾਰਤ ਦਾ ਪਾਸਪੋਰਟ 77ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਛੇ ਮਹੀਨੇ ਪਹਿਲਾਂ ਇਹ 85ਵੇਂ ਸਥਾਨ 'ਤੇ ਸੀ।

ਚੀਨ ਨੂੰ ਇਸ ਰੈਂਕਿੰਗ ਵਿੱਚ 60ਵਾਂ ਅਤੇ ਈਰਾਨ ਨੂੰ 91ਵਾਂ ਸਥਾਨ ਮਿਲਿਆ ਹੈ।

Henley Index ਅਨੁਸਾਰ, ਦੁਨੀਆ 'ਚ ਸਭ ਤੋਂ ਤਾਕਤਵਰ ਪਾਸਪੋਰਟ ਸਿੰਗਾਪੁਰ ਦਾ ਹੈ। ਇਸ ਦੇ ਧਾਰਕਾਂ ਨੂੰ 193 ਦੇਸ਼ਾਂ 'ਚ ਵੀਜ਼ਾ-ਫ੍ਰੀ ਜਾਂ ਵੀਜ਼ਾ-ਆਨ-ਅਰਾਈਵਲ ਦੀ ਸੁਵਿਧਾ ਮਿਲਦੀ ਹੈ।