ਐਸ਼ਲੇ ਮੈਡਿਸਨ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧਾਂ ਵਿਚ ਵਾਧਾ ਹੋ ਰਿਹਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਵੱਡੇ ਸ਼ਹਿਰਾਂ ਨਾਲੋਂ ਛੋਟੇ ਸ਼ਹਿਰਾਂ ਦੇ ਲੋਕ ਐਕਸਟਰਾ ਮੈਰਿਟਲ ਅਫੇਅਰ ਵਲ ਵਧ ਰਹੇ ਹਨ।

ਇਹ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਵਿਆਹੁਤਾ ਜੀਵਨ ਵਿਚ ਬੇਵਫ਼ਾਈ ਦੀ ਗਿਣਤੀ ਵਧ ਰਹੀ ਹੈ।

ਰਿਪੋਰਟ ਮੁਤਾਬਕ, ਤਮਿਲਨਾਡੂ ਦਾ ਕਾਂਚੀਪੁਰਮ ਸ਼ਹਿਰ ਐਕਸਟਰਾ ਮੈਰਿਟਲ ਅਫੇਅਰਜ਼ ਦੇ ਮਾਮਲਿਆਂ ਵਿੱਚ ਦੇਸ਼ ’ਚ ਨੰਬਰ ਇੱਕ ’ਤੇ ਰਿਹਾ।

ਧਿਆਨਯੋਗ ਗੱਲ ਇਹ ਵੀ ਹੈ ਕਿ 2024 ਵਿੱਚ ਇਹ ਸ਼ਹਿਰ ਇਸ ਲਿਸਟ ਵਿੱਚ 17ਵੇਂ ਨੰਬਰ ’ਤੇ ਸੀ, ਪਰ ਹੁਣ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਐਸ਼ਲੇ ਮੈਡਿਸਨ ਨੇ ਕਿਹਾ ਕਿ ਇਹ ਰੈਂਕਿੰਗ ਸਿਰਫ਼ ਨਵੇਂ ਯੂਜ਼ਰਾਂ ਦੀ ਗਿਣਤੀ 'ਤੇ ਨਹੀਂ ਬਣਾਈ ਗਈ, ਸਗੋਂ ਉਨ੍ਹਾਂ ਦੀ ਐਕਟਿਵਿਟੀ, ਪਲੇਟਫਾਰਮ 'ਤੇ ਬਿਤਾਇਆ ਸਮਾਂ ਅਤੇ ਇੰਨਗੇਜ਼ਮੈਂਟ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ।

ਇਹ ਡਾਟਾ ਦੱਸਦਾ ਹੈ ਕਿ ਕਿਸੇ ਸ਼ਹਿਰ ਵਿੱਚ ਵਿਆਹ ਤੋਂ ਬਾਹਰ ਦੇ ਸੰਬੰਧ ਕਿੰਨੇ ਵੱਧ ਰਹੇ ਹਨ।

ਡਾਟਾ ਅਨੁਸਾਰ, ਭਾਰਤ ਦੇ 53% ਭਾਗੀਦਾਰਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਜੀਵਨ 'ਚ ਕਦੇ ਨਾ ਕਦੇ ਐਕਸਟਰਾ ਮੈਰਿਟਲ ਅਫੇਅਰ ਕੀਤਾ ਹੈ।

ਰਿਪੋਰਟ ਦੇ ਅਨੁਸਾਰ ਭਾਰਤ ਦੇ ਟੌਪ 20 ਜ਼ਿਲਿਆਂ 'ਚੋਂ 9 ਦਿੱਲੀ-ਐਨ.ਸੀ.ਆਰ. ਖੇਤਰ ਨਾਲ ਸੰਬੰਧਿਤ ਹਨ। ਦਿੱਲੀ ਦੇ 6 ਜ਼ਿਲੇ (ਸੈਂਟਰਲ ਦਿੱਲੀ ਦੂਜੇ ਸਥਾਨ 'ਤੇ), ਗੁਰੂਗ੍ਰਾਮ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ (ਨੋਇਡਾ) ਵੀ ਲਿਸਟ ਵਿੱਚ ਸ਼ਾਮਲ ਹਨ।

ਇਸ ਵਾਰੀ ਮੁੰਬਈ ਲਿਸਟ ਤੋਂ ਬਾਹਰ ਹੋ ਗਿਆ ਹੈ, ਜਦਕਿ ਜੈਪੁਰ, ਰਾਏਗੜ੍ਹ (ਛੱਤੀਸਗੜ੍ਹ), ਕਾਮਰੂਪ (ਅਸਾਮ) ਅਤੇ ਚੰਡੀਗੜ੍ਹ ਵਰਗੇ ਸ਼ਹਿਰਾਂ ਨੇ ਨਵਾਂ ਸਥਾਨ ਹਾਸਲ ਕੀਤਾ ਹੈ।

ਗਾਜ਼ੀਆਬਾਦ ਅਤੇ ਜੈਪੁਰ, ਜੋ ਕਿ ਟੀਅਰ-2 ਸ਼ਹਿਰ ਮੰਨੇ ਜਾਂਦੇ ਹਨ, ਉਨ੍ਹਾਂ ਨੇ ਕਈ ਵੱਡੇ ਅਰਬਨ ਸੈਂਟਰਾਂ ਨੂੰ ਪਿੱਛੇ ਛੱਡ ਦਿੱਤਾ ਹੈ।