ਮਸ਼ਹੂਰ ਯੂਟਿਊਬਰ ਧਰੁਵ ਰਾਠੀ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨੇ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਸ਼ਨੀਵਾਰ ਯਾਨੀਕਿ ਅੱਜ 21 ਸਤੰਬਰ ਨੂੰ ਸੋਸ਼ਲ ਮੀਡੀਆ 'ਤੇ ਇਹ ਖੁਸ਼ੀ ਸਾਂਝੀ ਕੀਤੀ ਅਤੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਦੱਸ ਦਈਏ ਉਨ੍ਹਾਂ ਦੀ ਪਤਨੀ ਜਰਮਨੀ ਤੋਂ ਹੈ ਅਤੇ ਉਹ ਵੀ ਉੱਥੇ ਹੀ ਰਹਿੰਦਾ ਹਨ। ਧਰੁਵ ਰਾਠੀ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਆਪਣੇ ਪੁੱਤਰ ਦੀ ਕਿਊਟ ਜਿਹੀ ਝਲਕ ਸਾਂਝੀ ਕਰਦੇ ਹੋਏ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਕ 'ਚ ਉਹ ਆਪਣੇ ਬੇਟੇ ਨੂੰ ਆਪਣੀ ਗੋਦੀ 'ਚ ਲੈ ਕੇ ਕੁਰਸੀ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਜੇ 'ਚ ਛੋਟਾ ਬੱਚਾ ਸੌਂਦਾ ਨਜ਼ਰ ਆ ਰਿਹਾ ਹੈ। ਧਰੁਵ ਰਾਠੀ ਯੂਟਿਊਬ 'ਤੇ ਇਕ ਚੈਨਲ ਚਲਾਉਂਦੇ ਹਨ ਜਿਸ ਰਾਹੀਂ ਉਹ ਭਾਰਤ ਦੇ ਸਮਾਜਿਕ-ਰਾਜਨੀਤਿਕ ਮਾਮਲਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਇਸ ਚੈਨਲ ਤੋਂ ਇਲਾਵਾ ਉਹ ਯੂ-ਟਿਊਬ 'ਤੇ ਇਕ ਟਰੈਵਲ ਵੀਲੌਗ ਵੀ ਚਲਾਉਂਦਾ ਹੈ, ਜਿੱਥੇ ਉਹ ਆਪਣੇ ਸਫਰ ਦੇ ਤਜ਼ਰਬੇ ਸਾਂਝੇ ਕਰਦੇ ਹਨ। ਇਸ ਤੋਂ ਪਹਿਲਾਂ ਧਰੁਵ ਰਾਠੀ ਨੇ ਆਪਣੀ ਪਤਨੀ ਦੇ ਗਰਭ ਅਵਸਥਾ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਧਰੁਵ ਰਾਠੀ ਦੇ ਪੁੱਤਰ ਦੀ ਕਿਊਟ ਜਿਹੀ ਤਸਵੀਰ। ਫੈਨਜ਼ ਅਤੇ ਨਾਮੀ ਹਸਤੀਆਂ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।