Big Political News: ਸਿਆਸੀ ਜਗਤ ਵਿੱਚ ਇਸ ਸਮੇਂ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਸਰਕਾਰੀ ਆਵਾਸ ਨੂੰ ਖਾਲੀ ਕਰਨ ਦੇ ਚਲਦਿਆਂ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਚਰਚਾ ਵਿੱਚ ਬਣੇ ਹੋਏ ਹਨ।

Published by: ABP Sanjha

ਉਨ੍ਹਾਂ ਦੇ ਸਰਕਾਰੀ ਆਵਾਸ 10 ਸਰਕੁਲਰ ਰੋਡ ਨੂੰ ਖਾਲੀ ਕਰਵਾਉਣ ਦਾ ਮਾਮਲਾ ਲਗਾਤਾਰ ਪੇਚੀਦਾ ਹੁੰਦਾ ਜਾ ਰਿਹਾ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਬੜੀ ਦੇਵੀ ਨੇ ਬਿਹਾਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਗੱਲ ਰੱਖੀ ਹੈ।

Published by: ABP Sanjha

ਪੱਤਰ ਵਿੱਚ ਰਾਬੜੀ ਦੇਵੀ ਨੇ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਪਰਿਵਾਰ ਤੋਂ ਵੱਖ ਰਹਿਣ ਦੀ ਸਲਾਹ ਦਿੱਤੀ ਹੈ।

Published by: ABP Sanjha

ਉਨ੍ਹਾਂ ਨੇ ਦੱਸਿਆ ਕਿ 10 ਸਰਕੁਲਰ ਰੋਡ ਵਾਲੇ ਆਵਾਸ ਵਿੱਚ ਡਾਕਟਰਾਂ ਦੀ ਸਲਾਹ ਅਨੁਸਾਰ ਲਾਲੂ ਪ੍ਰਸਾਦ ਯਾਦਵ ਲਈ ਵੱਖਰਾ ਕਮਰਾ ਬਣਾਇਆ ਗਿਆ ਸੀ।

Published by: ABP Sanjha

ਰਾਬੜੀ ਦੇਵੀ ਨੇ ਕਿਹਾ ਕਿ ਜੇਕਰ 39 ਹਾਰਡਿੰਗ ਰੋਡ ਵਾਲੇ ਨਵੇਂ ਸਰਕਾਰੀ ਆਵਾਸ ਵਿੱਚ ਵੀ ਇਸੇ ਤਰ੍ਹਾਂ ਦੀ ਵਿਵਸਥਾ ਕਰ ਦਿੱਤੀ ਜਾਵੇ ਤਾਂ ਉਹ ਉੱਥੇ ਸ਼ਿਫਟ ਹੋ ਜਾਣਗੇ।

Published by: ABP Sanjha

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਵੀਂ ਰਿਹਾਇਸ਼ ਵਿੱਚ ਲੋੜੀਂਦੀਆਂ ਸਹੂਲਤਾਂ ਬਣਨ ਤੋਂ ਬਾਅਦ ਹੀ ਉਹ ਘਰ ਬਦਲਣਗੇ। ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਬਿਹਾਰ ਸਰਕਾਰ 39 ਹਾਰਡਿੰਗ ਰੋਡ ਸਥਿਤ ਬੰਗਲੇ ਵਿੱਚ ਵੱਖਰਾ ਕਮਰਾ ਤਿਆਰ ਕਰਕੇ ਨਹੀਂ ਦਿੰਦੀ...

Published by: ABP Sanjha

ਉਦੋਂ ਤੱਕ ਰਾਬੜੀ ਦੇਵੀ 10 ਸਰਕੁਲਰ ਰੋਡ ਵਾਲਾ ਸਰਕਾਰੀ ਆਵਾਸ ਖਾਲੀ ਨਹੀਂ ਕਰਨਗੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਮੰਗ 'ਤੇ ਕੀ ਜਵਾਬ ਦਿੱਤਾ ਜਾਂਦਾ ਹੈ। ਬੰਗਲੇ ਨਾਲ ਜੁੜਿਆ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਸਿਆਸੀ ਰੂਪ ਲੈ ਚੁੱਕਿਆ ਹੈ।

Published by: ABP Sanjha

ਰਾਬੜੀ ਦੇਵੀ ਨੂੰ ਸਰਕਾਰੀ ਆਵਾਸ ਖਾਲੀ ਕਰਨ ਲਈ 15 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ। ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਆਖ਼ਰੀ ਮਿਆਦ ਦਿੱਤੀ ਸੀ।

Published by: ABP Sanjha

ਪਰ ਮਿਆਦ ਖ਼ਤਮ ਹੋਣ ਦੇ ਅਗਲੇ ਹੀ ਦਿਨ ਰਾਬੜੀ ਦੇਵੀ ਨੇ ਪੱਤਰ ਲਿਖ ਕੇ ਵੱਖਰੇ ਕਮਰੇ ਦੀ ਮੰਗ ਕਰ ਦਿੱਤੀ। ਗੌਰਤਲਬ ਹੈ ਕਿ ਲਾਲੂ ਪ੍ਰਸਾਦ ਯਾਦਵ ਕਾਫ਼ੀ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ।

Published by: ABP Sanjha

ਹਾਲ ਹੀ ਵਿੱਚ ਉਹ ਇਲਾਜ ਲਈ ਆਪਣੀ ਧੀ ਰੋਹਿਣੀ ਆਚਾਰਿਆ ਕੋਲ ਸਿੰਗਾਪੁਰ ਵੀ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਪੱਤਰ ਤੋਂ ਬਾਅਦ ਸਰਕਾਰੀ ਨਿਵਾਸ ਨਾਲ ਜੁੜੇ ਵਿਵਾਦ ਦਾ ਕੋਈ ਹੱਲ ਨਿਕਲ ਸਕਦਾ ਹੈ।

Published by: ABP Sanjha