Congress Expels Former MLA: ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ।

Published by: ABP Sanjha

ਮੱਧ ਪ੍ਰਦੇਸ਼ ਦੀ ਦਤੀਆ ਵਿਧਾਨ ਸਭਾ ਉਪ-ਚੋਣ ਦੇ ਨਤੀਜੇ ਸਾਰੀਆਂ ਦੇ ਸਾਹਮਣੇ ਹਨ। ਕਾਂਗਰਸ ਨੇ ਭਾਜਪਾ ਉਮੀਦਵਾਰ ਨੂੰ ਹਰਾ ਕੇ ਇਹ ਸੀਟ ਆਪਣੇ ਨਾਮ ਕਰ ਲਈ ਹੈ...

Published by: ABP Sanjha

ਪਰ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਅੰਦਰ ਚੱਲ ਰਹੀ ਅੰਦਰੂਨੀ ਕਲਹ ਖੁੱਲ੍ਹ ਕੇ ਸਾਹਮਣੇ ਆਈ। ਕਾਂਗਰਸ ਨੇ ਇੱਥੋਂ ਦੇ ਸਾਬਕਾ ਵਿਧਾਇਕ ਰਾਜੇਂਦਰ ਭਾਰਤੀ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।

Published by: ABP Sanjha

ਰਾਜੇਂਦਰ ਭਾਰਤੀ ਨੇ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਅਤੇ ਸੀਨੀਅਰ ਆਗੂਆਂ ਖ਼ਿਲਾਫ਼ ਜਨਤਕ ਟਿੱਪਣੀ ਕੀਤੀ ਸੀ। ਅਨੁਸ਼ਾਸਨਹੀਣਤਾ ਅਤੇ ਪਾਰਟੀ ਉਮੀਦਵਾਰ ਖ਼ਿਲਾਫ਼ ਜਨਤਕ ਤੌਰ 'ਤੇ ਬਿਆਨਬਾਜ਼ੀ ਕਰਨ ਦੇ ਗੰਭੀਰ ਦੋਸ਼ਾਂ ਕਰਕੇ...

Published by: ABP Sanjha

ਕਾਂਗਰਸ ਹਾਈਕਮਾਨ ਨੇ ਸਖ਼ਤ ਕਦਮ ਚੁੱਕਦਿਆਂ ਸਾਬਕਾ ਵਿਧਾਇਕ ਰਾਜੇਂਦਰ ਭਾਰਤੀ ਨੂੰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦਾ ਇਹ ਹੁਕਮ ਕਾਂਗਰਸ ਦੇ ਰਾਸ਼ਟਰੀ ਮਹਾਸਚਿਵ ਤੇ ਮੱਧ ਪ੍ਰਦੇਸ਼ ਪ੍ਰਭਾਰੀ ਹਰੀਸ਼ ਚੌਧਰੀ ਵੱਲੋਂ ਜਾਰੀ ਕੀਤਾ ਗਿਆ ਹੈ।

Published by: ABP Sanjha

ਦੱਸਣਯੋਗ ਹੈ ਕਿ ਦਤੀਆ ਵਿਧਾਨ ਸਭਾ ਉਪ-ਚੋਣ ਲਈ 30 ਜੁਲਾਈ ਨੂੰ ਵੋਟਿੰਗ ਮੁਕੰਮਲ ਹੋਈ ਸੀ ਅਤੇ 3 ਅਗਸਤ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ।

Published by: ABP Sanjha

ਵੋਟਿੰਗ ਪ੍ਰਕਿਰਿਆ ਮੁਕੰਮਲ ਹੁੰਦਿਆਂ ਹੀ ਕਾਂਗਰਸ ਉਮੀਦਵਾਰ ਕੁੰਵਰ ਘਨਸ਼ਿਆਮ ਸਿੰਘ ਨੇ ਪਾਰਟੀ ਹਾਈਕਮਾਨ ਨੂੰ ਇਕ ਲਿਖਤੀ ਸ਼ਿਕਾਇਤ ਭੇਜੀ ਸੀ।

Published by: ABP Sanjha

ਸ਼ਿਕਾਇਤ ਵਿਚ ਕਾਂਗਰਸ ਉਮੀਦਵਾਰ ਨੇ ਸਾਬਕਾ ਵਿਧਾਇਕ ਰਾਜੇਂਦਰ ਭਾਰਤੀ 'ਤੇ ਗੰਭੀਰ ਭਿੱਤਰਘਾਤ (ਧੋਖਾਧੜੀ) ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।

Published by: ABP Sanjha

ਕੁੰਵਰ ਘਨਸ਼ਿਆਮ ਸਿੰਘ ਦਾ ਦੋਸ਼ ਸੀ ਕਿ ਰਾਜੇਂਦਰ ਭਾਰਤੀ ਨੇ ਪਾਰਟੀ ਨੂੰ ਹਰਵਾਉਣ ਲਈ BJP ਤੋਂ ਫੰਡਿੰਗ ਲਈ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕਾਂਗਰਸ ਖ਼ਿਲਾਫ਼ ਕੰਮ ਕੀਤਾ।

Published by: ABP Sanjha

ਉਮੀਦਵਾਰ ਨੇ ਉਨ੍ਹਾਂ ਨੂੰ ਪਾਰਟੀ ਤੋਂ ਪੂਰੀ ਤਰ੍ਹਾਂ ਕੱਢਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸੰਗਠਨ ਨੇ ਇਹ ਕਾਰਵਾਈ ਕੀਤੀ ਹੈ।

Published by: ABP Sanjha