ਲੋਕ ਸਭਾ ਚੋਣਾਂ 2024 ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਦਿੱਲੀ 'ਚ ਸਰਕਾਰ ਬਣਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।



ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।



ਇਸ ਤੋਂ ਪਹਿਲਾਂ ਸਹੁੰ ਚੁੱਕਣ ਦੀ ਤਰੀਕ 8 ਜੂਨ ਤੈਅ ਕੀਤੀ ਗਈ ਸੀ।



ਇਸ ਲੋਕ ਸਭਾ ਚੋਣ 'ਚ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ, ਜਿਸ ਤੋਂ ਬਾਅਦ ਸਰਕਾਰ ਬਣਾਉਣ ਨੂੰ ਲੈ ਕੇ ਕਾਫੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ।



ਇਸ ਤੋਂ ਪਹਿਲਾਂ ਬੁੱਧਵਾਰ ਨੂੰ NDA ਦੀ ਬੈਠਕ 'ਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਚੁਣਿਆ ਗਿਆ ਸੀ।



ਜਿਸ 'ਚ ਐੱਨ.ਡੀ.ਏ. ਦੀਆਂ ਸਾਰੀਆਂ ਸੰਘਟਕ ਪਾਰਟੀਆਂ ਨੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਨੂੰ ਸਮਰਥਨ ਪੱਤਰ ਸੌਂਪਿਆ ਹੈ।



ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦਿੱਲੀ ਵਿੱਚ ਦੋ ਮੀਟਿੰਗਾਂ ਹੋਣਗੀਆਂ



ਪਹਿਲੀ ਮੀਟਿੰਗ 7 ਜੂਨ ਨੂੰ ਹੋਵੇਗੀ, ਜਿਸ 'ਚ ਭਾਜਪਾ ਦੇ ਸਾਰੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪਹੁੰਚਣਗੇ, ਇਸ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਜਾਵੇਗੀ,



ਜਿਸ 'ਚ ਪਾਰਟੀ ਦੇ ਕਈ ਅਹਿਮ ਅਧਿਕਾਰੀ ਵੀ ਸ਼ਾਮਲ ਹੋਣਗੇ ਮੌਜੂਦ ਇਸ ਤੋਂ ਬਾਅਦ ਅਗਲੇ ਦਿਨ 8 ਜੂਨ ਨੂੰ ਦੂਜੀ ਮੀਟਿੰਗ ਹੋ ਸਕਦੀ ਹੈ



ਜਿਸ ਵਿਚ ਭਾਜਪਾ ਦੇ ਸਾਰੇ ਸੰਸਦ ਮੈਂਬਰ ਇਕੱਠੇ ਹੋ ਕੇ ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਨਗੇ।



Thanks for Reading. UP NEXT

ਨਰਿੰਦਰ ਮੋਦੀ ਹੋਣਗੇ PM! ਜਾਣੋ ਕਿਵੇਂ ਹੋਇਆ Modi 3.0 ਦਾ ਰਸਤਾ ਸਾਫ

View next story