ਲੋਕ ਸਭਾ ਚੋਣ 2024 ਦੇ ਨਤੀਜੇ ਮੰਗਲਵਾਰ ਯਾਨੀਕਿ ਅੱਜ 4 ਜੂਨ ਨੂੰ ਸਾਹਮਣੇ ਆ ਰਹੇ ਹਨ।



ਚੋਣ ਰੁਝਾਨਾਂ ਮੁਤਾਬਕ ਐਨਡੀਏ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਵਾਰ ਭਾਜਪਾ ਨੂੰ ਆਪਣੇ ਦਮ 'ਤੇ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ।



ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ।



ਇਸ ਦੌਰਾਨ ABP ਨਿਊਜ਼ ਨੇ ਰਾਹੁਲ ਗਾਂਧੀ ਨੂੰ ਇੱਕ ਵਿਸ਼ੇਸ਼ ਸਵਾਲ ਪੁੱਛਿਆ ਕਿ ਉਹ ਵਾਇਨਾਡ ਅਤੇ ਰਾਏਬਰੇਲੀ ਲੋਕ ਸਭਾ ਸੀਟਾਂ ਵਿੱਚੋਂ ਕਿਹੜੀ ਸੀਟ ਆਪਣੇ ਲਈ ਰੱਖਣਗੇ।



ਇਸ ਸਵਾਲ 'ਤੇ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਇਸ ਬਾਰੇ ਜਲਦ ਹੀ ਕੋਈ ਫੈਸਲਾ ਲੈਣਗੇ।



ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ਮੈਂ ਦੋਵੇਂ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।



ਮੈਂ ਵਾਇਨਾਡ ਅਤੇ ਰਾਏਬਰੇਲੀ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਕੁਝ ਸਮਾਂ ਲਵਾਂਗਾ ਅਤੇ ਫੈਸਲਾ ਕਰਾਂਗਾ ਕਿ ਮੈਂ ਕਿਹੜੀ ਸੀਟ 'ਤੇ ਕਬਜ਼ਾ ਕਰਾਂਗਾ। ਅਜੇ ਤੱਕ ਫੈਸਲਾ ਨਹੀਂ ਕੀਤਾ ਹੈ।



ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਆਪਣੇ ਐਕਸ ਉੱਤੇ ਵੀ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ।



ਜਿੱਥੇ ਉਨ੍ਹਾਂ ਨੇ ਆਪਣੀ ਦੋਵਾਂ ਸੀਟਾਂ ਨੂੰ ਲੈ ਕੇ ਨਿੱਘਾ ਜਵਾਬ ਦਿੱਤਾ ਅਤੇ ਦੋਵਾਂ ਸੀਟਾਂ ਪ੍ਰਤੀ ਪਿਆਰ ਵੀ ਜ਼ਾਹਿਰ ਕੀਤਾ ਹੈ।



ਇਸ ਵੀਡੀਓ ਵਿੱਚ ਵੀ ਉਨ੍ਹਾਂ ਨੇ ਕਿਹਾ ਕਿ ਉਹ ਦੋਵੇਂ ਸੀਟਾਂ ਉੱਤੇ MP ਰਹਿਣਾ ਚਾਹੁੰਦੇ ਹਨ। ਪਰ ਇਸ ਬਾਰੇ ਜਲਦ ਦੱਸਣਗੇ।