ਸੱਤ ਪੜਾਵਾਂ ਦੀ ਵੋਟਿੰਗ ਤੋਂ ਬਾਅਦ ਲੋਕ ਸਭਾ ਚੋਣਾਂ ਸਮਾਪਤ ਹੋ ਗਈਆਂ ਹਨ।



ਹੁਣ ਉਡੀਕ ਨਤੀਜਿਆਂ ਦੀ ਹੈ, ਜੋ 4 ਜੂਨ ਨੂੰ ਆਉਣ ਵਾਲੇ ਹਨ



ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆ ਗਏ ਹਨ,



ਰਾਏਬਰੇਲੀ 'ਚ ਰਾਹੁਲ ਗਾਂਧੀ ਦਾ ਮੁਕਾਬਲਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ।



TV9 ਭਾਰਤਵਰਸ਼, ਪੋਲਸਟਰੈਟ ਅਤੇ ਪੀਪਲਜ਼ ਇਨਸਾਈਟ ਦੇ ਐਗਜ਼ਿਟ ਪੋਲ ਮੁਤਾਬਕ ਰਾਹੁਲ ਗਾਂਧੀ ਲਈ ਰਾਏਬਰੇਲੀ ਤੋਂ ਜਿੱਤਣਾ ਮੁਸ਼ਕਲ ਨਹੀਂ ਹੈ।



ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਇਸ ਲੋਕ ਸਭਾ ਸੀਟ ਤੋਂ ਚੋਣ ਜਿੱਤਦੇ ਨਜ਼ਰ ਆ ਰਹੇ ਹਨ



ਕਾਂਗਰਸੀ ਆਗੂ ਇੱਥੇ ਵੱਡੇ ਫਰਕ ਨਾਲ ਜਿੱਤ ਸਕਦੇ ਹਨ



ਰਾਹੁਲ ਗਾਂਧੀ ਨੂੰ 56 ਫੀਸਦੀ ਅਤੇ ਦਿਨੇਸ਼ ਪ੍ਰਤਾਪ ਨੂੰ 33 ਫੀਸਦੀ ਵੋਟਾਂ ਮਿਲ ਸਕਦੀਆਂ ਹਨ।



ਰਾਏਬਰੇਲੀ ਵਿੱਚ ਪੰਜ ਵਿਧਾਨ ਸਭਾ ਸੀਟਾਂ ਹਨ,



ਐਗਜਿਟ ਪੋਲ ਨਤੀਜਿਆਂ ਦੇ ਅਨੁਸਾਰ ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਸਭ ਤੋਂ ਅੱਗੇ ਹੈ