ਤਾਜ਼ਾ ਅਧਿਐਨ 'ਚ ਪਾਇਆ ਗਿਆ ਕਿ ਗੈਰ ਪਾਸਚੁਰਾਇਸਡ ਦੁੱਧ, ਜਿਸ ਵਿੱਚ ਬਰਡ ਫਲੂ ਵਾਇਰਸ ਦੀ ਮੌਜੂਦਗੀ ਸੀ। ਉਸ ਨੂੰ ਪੀ ਕੇ ਚੂਹਿਆਂ ਦੀ ਸਿਹਤ 'ਤੇ ਜਾਨਲੇਵਾ ਅਸਰ ਪਿਆ। ਇਹ ਦੁੱਧ ਪੀਣ ਤੋਂ ਬਾਅਦ ਚੂਹਿਆਂ ਨੂੰ ਬੀਮਾਰੀਆਂ ਲੱਗੀਆਂ ਅਤੇ ਉਨ੍ਹਾਂ ਦੇ ਅੰਗਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇੱਕ ਨਵੇਂ ਅਧਿਐਨ ਨੇ ਇਸ ਦਲੀਲ ਵਿੱਚ ਹੋਰ ਸਬੂਤ ਸ਼ਾਮਲ ਕੀਤੇ ਹਨ ਕਿ ਵਾਇਰਸ ਨਾਲ ਸੰਕਰਮਿਤ ਕੱਚਾ ਦੁੱਧ ਜਾਨਵਰਾਂ, ਖਾਸ ਕਰਕੇ ਮਨੁੱਖਾਂ ਲਈ ਸੁਰੱਖਿਅਤ ਨਹੀਂ ਹੋ ਸਕਦਾ। ਵਾਇਰਲੋਜਿਸਟ ਯੋਸ਼ੀਹੀਰੋ ਕਾਵਾਓਕਾ ਨੇ ਕਿਹਾ, ਕੱਚਾ ਦੁੱਧ ਨਾ ਪੀਓ - ਇਹ ਸਿਹਤ ਲਈ ਜਾਨਲੇਵਾ ਹੈ। ਗਾਵਾਂ ਵਿੱਚ ਬਰਡ ਫਲੂ ਵਾਇਰਲ ਮਿਲਣ ਤੋਂ ਬਾਅਦ ਇਸ ਨੂੰ ਚੂਹਿਆਂ 'ਤੇ ਟੈਸਟ ਕੀਤਾ ਗਿਆ ਸੀ, ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਇਨਸਾਨਾਂ ਲਈ ਕਿਵੇਂ ਕੰਮ ਕਰੇਗਾ, ਪਰ ਇਸ ਦੇ ਨਤੀਜੇ ਘਾਤਕ ਨਿਕਲੇ। ਦੱਸ ਦਈਏ ਕਿ ਅਮਰੀਕਾ ਵਿੱਚ ਜ਼ਿਆਦਾਤਰ ਲੋਕ ਕੱਚੇ ਦੁੱਧ ਦਾ ਇਸਤੇਮਾਲ ਕਰਦੇ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਦੇਸ਼ ਭਰ ਵਿੱਚ ਕਰਿਆਨੇ ਦੀਆਂ ਸ਼ੈਲਫਾਂ ਤੋਂ ਨਮੂਨੇ ਲਏ ਗਏ 20 ਪ੍ਰਤੀਸ਼ਤ ਡੇਅਰੀ ਉਤਪਾਦਾਂ ਵਿੱਚ ਵਾਇਰਸ ਦੇ ਨਿਸ਼ਾਨ ਪਾਏ ਹਨ। ਹਾਲਾਂਕਿ, ਅਧਿਕਾਰੀਆਂ ਨੇ ਉਨ੍ਹਾਂ ਨਮੂਨਿਆਂ ਵਿੱਚ ਛੂਤ ਵਾਲੇ ਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਹਨ ਅਤੇ ਕਿਹਾ ਹੈ ਕਿ ਕੱਚੇ ਦੁੱਧ ਦਾ ਸੇਵਨ ਕਰਨਾ ਸੁਰੱਖਿਅਤ ਹੈ।