ਪਾਰਟੀ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।



ਦੱਸ ਦਈਏ ਅੱਜ ਸਵਾਤੀ ਮਾਲੀਵਾਲ ਦਾ CM ਹਾਊਸ ਦੀ ਘਟਨਾ ਵਾਲਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।



ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਯਾਨੀਕਿ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਾਲੀਵਾਲ ਭਾਜਪਾ ਦੀ ਸਾਜ਼ਿਸ਼ ਦਾ ਇੱਕ ਮੋਹਰਾ ਹੈ।



ਮਾਲੀਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਸਾਬਕਾ ਪੀਏ ਵਿਭਵ ਕੁਮਾਰ 'ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਹੈ



ਇਨ੍ਹਾਂ ਇਲਜ਼ਾਮਾਂ 'ਤੇ ਆਤਿਸ਼ੀ ਨੇ ਕਿਹਾ, ''ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ। ਉਦੋਂ ਤੋਂ BJP ਘਬਰਾ ਗਈ ਹੈ ਅਤੇ ਇਸ ਕਾਰਨ ਭਾਜਪਾ ਨੇ ਸਾਜ਼ਿਸ਼ ਰਚੀ ਹੈ।



ਸਵਾਤੀ ਮਾਲੀਵਾਲ ਨੂੰ 13 ਮਈ ਦੀ ਸਵੇਰ ਨੂੰ CM ਹਾਊਸ ਭੇਜਿਆ ਗਿਆ ਸੀ। ਸਵਾਤੀ ਮਾਲੀਵਾਲ ਬੀਜੇਪੀ ਦੀ ਸਾਜ਼ਿਸ਼ ਦਾ ਮੋਹਰਾ ਹੈ।



ਆਤਿਸ਼ੀ ਨੇ ਕਿਹਾ, ਉਨ੍ਹਾਂ ਦਾ ਇਰਾਦਾ ਮੁੱਖ ਮੰਤਰੀ 'ਤੇ ਦੋਸ਼ ਲਗਾਉਣਾ ਸੀ।



ਮੁੱਖ ਮੰਤਰੀ ਉਸ ਸਮੇਂ ਉਪਲਬਧ ਨਹੀਂ ਸਨ। ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਫਿਰ ਉਸ ਨੇ ਵਿਭਵ ਕੁਮਾਰ 'ਤੇ ਇਲਜ਼ਾਮ ਲਗਾਏ ਹਨ।



ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਕੁੱਟਮਾਰ ਤੋਂ ਬਾਅਦ ਕਾਫੀ ਸੱਟਾਂ ਲੱਗ ਗਈਆਂ।



ਆਤਿਸ਼ੀ ਨੇ ਕਿਹਾ, “ਵੀਡੀਓ ਵਿੱਚ ਸਵਾਤੀ ਮਾਲੀਵਾਲ ਪੁਲਿਸ ਨੂੰ ਡਰਾ ਰਹੀ ਹੈ। ਉਹ ਵਿਭਵ ਨੂੰ ਧਮਕੀਆਂ ਦੇ ਰਹੀ ਹੈ ਅਤੇ ਉਸਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੀ ਹੈ।



ਉੱਚੀ ਆਵਾਜ਼ ਵਿੱਚ ਧਮਕੀ ਦਿੱਤੀ। ਉਹ ਇਹ ਨਹੀਂ ਦੱਸਦੀ ਕਿ ਕਿਸੇ ਨੇ ਉਸ ਨੂੰ ਛੂਹਿਆ ਹੈ। ਸਵਾਤੀ ਮਾਲੀਵਾਲ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।