ਸਰਕਾਰ ਸ਼ਹਿਰਾਂ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਜਾ ਰਹੀ ਹੈ। ਸਰਕਾਰ ਨੇ ਇਸ ਸਬੰਧੀ ਯੋਜਨਾ ਤਿਆਰ ਕਰ ਲਈ ਹੈ



ਸਿਰਫ਼ 5 ਸਾਲ ਬਾਅਦ ਸ਼ਹਿਰਾਂ ਵਿੱਚੋਂ ਟ੍ਰੈਫਿਕ ਖਤਮ ਹੋ ਜਾਵਗੀ। ਇਸ ਸਬੰਧੀ ਮੋਦੀ ਸਰਕਾਰ ਨੇ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ। 



ਅਜਿਹਾ ਪ੍ਰੋਜੈਕਟ ਇੱਕ ਜਾਂ ਦੋ ਸ਼ਹਿਰਾਂ ਵਿੱਚ ਨਹੀਂ ਬਲਕਿ ਲਗਭਗ 200 ਸ਼ਹਿਰਾਂ ਵਿੱਚ ਤਿਆਰ ਕੀਤਾ ਜਾਵੇਗਾ।



ਇਸ 'ਤੇ ਲਗਭਗ 1.25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। 30 ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ।



ਇਸ ਦੀ ਕੁੱਲ ਲੰਬਾਈ ਲਗਭਗ 1200 ਕਿਲੋਮੀਟਰ ਹੋਣ ਦਾ ਅਨੁਮਾਨ ਹੈ।

ਸਰਕਾਰ ਨੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਭਰ ਵਿੱਚ 200 ਰੋਪਵੇਅ ਪ੍ਰੋਜੈਕਟ (Ropeway project) ਚਲਾਉਣ ਦੀ ਯੋਜਨਾ ਬਣਾਈ ਹੈ।



ਸਰਕਾਰ ਨੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਭਰ ਵਿੱਚ 200 ਰੋਪਵੇਅ ਪ੍ਰੋਜੈਕਟ (Ropeway project) ਚਲਾਉਣ ਦੀ ਯੋਜਨਾ ਬਣਾਈ ਹੈ।



ਇਸ ਨਾਲ ਨਾ ਸਿਰਫ ਸਫਰ ਆਸਾਨ ਹੋਵੇਗਾ ਸਗੋਂ ਸੜਕਾਂ 'ਤੇ ਟ੍ਰੈਫਿਕ ਘੱਟ ਕਰਨ 'ਚ ਵੀ ਮਦਦ ਮਿਲੇਗੀ।



15 ਮਿੰਟਾਂ ਵਿੱਚ ਤੈਅ ਕੀਤੀ ਜਾਵੇਗੀ ਇੱਕ ਘੰਟੇ ਦੀ ਦੂਰੀ 
ਰੋਪਵੇਅ ਰਾਹੀਂ ਵਾਰਾਣਸੀ ਰੇਲਵੇ ਸਟੇਸ਼ਨ ਤੋਂ ਕਾਸ਼ੀ ਵਿਸ਼ਵਨਾਥ ਮੰਦਰ ਤੱਕ ਦੀ ਯਾਤਰਾ ਬਿਨਾਂ ਟ੍ਰੈਫਿਕ ਜਾਮ ਦੇ ਪੂਰੀ ਕੀਤੀ ਜਾ ਸਕਦੀ ਹੈ।



ਇਸ ਰੋਪਵੇਅ ਦੀ ਦੂਰੀ 4 ਕਿਲੋਮੀਟਰ ਹੋਵੇਗੀ। ਕਰੀਬ 650 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਮਾਰਚ 2025 ਤੱਕ ਪੂਰਾ ਹੋ ਜਾਵੇਗਾ।



60 ਦੀ ਬਜਾਏ ਲੱਗਣਗੇ ਸਿਰਫ਼ 3 ਮਿੰਟ
ਦੂਜਾ ਸ਼ਹਿਰੀ ਰੋਪਵੇਅ ਪ੍ਰਾਜੈਕਟ (Ropeway project)ਮਹਿੰਦਰਗੜ੍ਹ, ਹਰਿਆਣਾ ਦੇ ਕੁਲਤਾਜਪੁਰ ਪਿੰਡ ਤੋਂ ਦੋਸ਼ੀ ਪਹਾੜੀ ਤੱਕ ਬਣਾਇਆ ਜਾ ਰਿਹਾ ਹੈ