ਹੁਣ ਦਰਜ਼ੀ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮੇਚਾ...ਅਜਿਹਾ ਹੀ ਫਰਮਾਨ ਜਾਰੀ ਹੋਇਆ ਹੈ ਇਸ ਸੂਬੇ ਵਿੱਚ।



ਜੀ ਹਾਂ UP 'ਚ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਯੂਪੀ ਮਹਿਲਾ ਕਮਿਸ਼ਨ ਨੇ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਪ੍ਰਸਤਾਵਿਤ ਕੀਤੇ ਹਨ, ਜਿਸ ਦੇ ਤਹਿਤ ਪੁਰਸ਼ ਟੇਲਰਜ਼ ਨੂੰ ਔਰਤਾਂ ਦੇ ਕੱਪੜਿਆਂ ਦਾ ਮਾਪ ਲੈਣ ਤੋਂ ਮਨ੍ਹਾ ਕੀਤਾ ਗਿਆ ਹੈ।

ਬੁਟੀਕ ਸੈਂਟਰਾਂ 'ਤੇ ਔਰਤਾਂ ਦੇ ਕੱਪੜਿਆਂ ਦੇ ਮਾਪ ਪੁਰਸ਼ਾਂ ਦੀ ਬਜਾਏ ਔਰਤਾਂ ਹੀ ਲੈਣਗੀਆਂ। ਇਸ ਸਬੰਧੀ ਸਾਰੇ ਜ਼ਿਲ੍ਹਿਆਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ

ਮਹਿਲਾ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੁਟੀਕ ਸੈਂਟਰਾਂ 'ਤੇ ਔਰਤਾਂ ਦੇ ਕੱਪੜਿਆਂ ਦਾ ਮਾਪ ਪੁਰਸ਼ਾਂ ਦੀ ਬਜਾਏ ਔਰਤਾਂ ਹੀ ਲੈਣਗੀਆਂ।



ਇਸ ਦੇ ਨਾਲ ਹੀ ਜਿੰਮ ਬਾਰੇ ਵੀ ਇਸੇ ਤਰ੍ਹਾਂ ਦੇ ਨਿਯਮ ਤੈਅ ਕੀਤੇ ਗਏ ਹਨ।

ਇਸ ਦੇ ਨਾਲ ਹੀ ਜਿੰਮ ਬਾਰੇ ਵੀ ਇਸੇ ਤਰ੍ਹਾਂ ਦੇ ਨਿਯਮ ਤੈਅ ਕੀਤੇ ਗਏ ਹਨ।

ਜਿੰਮ ਸੰਚਾਲਕਾਂ ਨੂੰ ਵੀ ਔਰਤਾਂ ਲਈ ਮਹਿਲਾ ਟ੍ਰੇਨਰ ਦੀ ਨਿਯੁਕਤੀ ਕਰਨੀ ਪਵੇਗੀ। ਸਾਰੇ ਜ਼ਿਲ੍ਹਿਆਂ ਨੂੰ ਮਹਿਲਾ ਕਮਿਸ਼ਨ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।



ਬੁਟੀਕ 'ਚ ਔਰਤਾਂ ਦੇ ਨਾਪ ਲੈਣ ਲਈ ਇੱਕ ਮਹਿਲਾ ਦਰਜ਼ੀ ਦੀ ਨਿਯੁਕਤੀ ਕਰਨੀ ਪਵੇਗੀ। ਇਸ ਦੇ ਨਾਲ ਹੀ ਬੁਟੀਕ ਵਿੱਚ ਸੀ.ਸੀ.ਟੀ.ਵੀ. ਔਰਤਾਂ ਲਈ ਵਿਸ਼ੇਸ਼ ਕੱਪੜੇ ਵੇਚਣ ਵਾਲੇ ਸਟੋਰਾਂ ਨੂੰ ਗਾਹਕਾਂ ਦੀ ਸਹਾਇਤਾ ਲਈ ਮਹਿਲਾ ਕਰਮਚਾਰੀਆਂ ਦੀ ਨਿਯੁਕਤੀ ਕਰਨੀ ਪਵੇਗੀ।

ਕੋਚਿੰਗ ਸੈਂਟਰ ਵਿੱਚ ਔਰਤਾਂ ਲਈ ਸੀਸੀਟੀਵੀ ਅਤੇ ਟਾਇਲਟ ਵੀ ਹੋਣਾ ਜ਼ਰੂਰੀ ਹੈ। ਇਹ ਸਾਰੇ ਨਿਯਮ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਤੈਅ ਕੀਤੇ ਗਏ ਹਨ।



ਇਸ ਸਬੰਧੀ ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਸ਼ਾਮਲੀ ਹਾਮਿਦ ਹੁਸੈਨ ਨੇ ਦੱਸਿਆ ਕਿ 28 ਅਕਤੂਬਰ ਨੂੰ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਮੁੱਖ ਰੱਖਦਿਆਂ ਕਈ ਅਹਿਮ ਫ਼ੈਸਲੇ ਲਏ ਗਏ ਸਨ।

ਸਕੂਲ ਬੱਸ ਵਿੱਚ ਇੱਕ ਮਹਿਲਾ ਸੁਰੱਖਿਆ ਗਾਰਡ ਜਾਂ ਇੱਕ ਮਹਿਲਾ ਅਧਿਆਪਕ ਦਾ ਹੋਣਾ ਲਾਜ਼ਮੀ ਹੈ। ਥੀਏਟਰ ਆਰਟ ਸੈਂਟਰਾਂ ਵਿੱਚ ਮਹਿਲਾ ਡਾਂਸ ਟੀਚਰ ਅਤੇ ਸੀਸੀਟੀਵੀ ਹੋਣਾ ਜ਼ਰੂਰੀ ਹੈ। ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਦੀ ਪੜਤਾਲ ਕੀਤੀ ਜਾਵੇ।