PM Modi ਦੇ ਪ੍ਰੋਗਰਾਮ ਮਨ ਕੀ ਬਾਤ ਦਾ 115ਵਾਂ ਐਪੀਸੋਡ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਨਾਲ ਕਈ ਮੁੱਦਿਆਂ 'ਤੇ ਚਰਚਾ ਹੋਈ। ਇਨ੍ਹਾਂ ਵਿੱਚੋਂ ਇਕ ਵਿਸ਼ਾ Digital Arrest ਸੀ, ਜੋ ਪਿਛਲੇ ਕਾਫੀ ਸਮੇਂ ਤੋਂ ਪੂਰੇ ਦੇਸ਼ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ 'ਡਿਜੀਟਲ ਗ੍ਰਿਫਤਾਰੀ' ਧੋਖਾਧੜੀ ਕੀਤੀ ਜਾਂਦੀ ਹੈ। Digital Arrest- ਅਸਲ 'ਚ ਸਾਈਬਰ ਫਰਾਡ ਦਾ ਨਵਾਂ ਤਰੀਕਾ ਹੈ ਜਿਸ ਵਿਚ ਧੋਖਾਧੜੀ ਕਰਨ ਵਾਲੇ ਪੁਲਿਸ, ਸੀਬੀਆਈ, ਈਡੀ, ਕਸਟਮ, ਇਨਕਮ ਟੈਕਸ ਜਾਂ ਨਾਰਕੋਟਿਕਸ ਅਫਸਰਾਂ ਦੀ ਨਕਲ ਕਰਦੇ ਹੋਏ ਪੀੜਤ ਨੂੰ ਕਾਲ ਕਰਦੇ ਹਨ ਤੇ ਫਿਰ ਉਸ 'ਤੇ ਜਾਂ ਉਸ ਦੇ ਕਰੀਬੀਆਂ 'ਤੇ ਕੁਝ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹਨ। ਉਸ ਨੂੰ ਕਾਲ ਜਾਂ ਵੀਡੀਓ ਕਾਲ 'ਤੇ ਅਰੈੱਸਟ ਕਰਨ ਲਈ ਡਰਾਉਂਦੇ ਹਨ। ਫਿਰ ਪੀੜਤ ਨੂੰ ਜਾਅਲੀ ਆਈਡੀ ਜਾਂ ਅਦਾਲਤੀ ਦਸਤਾਵੇਜ਼ ਦਿਖਾ ਕੇ ਵੀਡੀਓ ਕਾਲ 'ਤੇ ਧਮਕੀ ਦਿੱਤੀ ਜਾਂਦੀ ਹੈ ਤੇ Arrest ਤੋਂ ਬਚਣ ਲਈ 'ਜੁਰਮਾਨਾ' ਭਰਨ ਲਈ ਦਬਾਅ ਪਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹੀ ਕਾਲ ਆਉਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। PM ਮੋਦੀ ਨੇ ਕਿਹਾ, ਅਜਿਹੇ ਮਾਮਲਿਆਂ ਵਿੱਚ ਡਿਜੀਟਲ ਸੁਰੱਖਿਆ ਦੇ ਤਿੰਨ ਕਦਮ ਹਨ- ਰੋਕੋ, ਸੋਚੋ ਅਤੇ ਕੰਮ ਕਰੋ। ਜੇਕਰ ਸੰਭਵ ਹੋਵੇ ਤਾਂ ਸਕ੍ਰੀਨਸ਼ੌਟਸ ਅਤੇ ਰਿਕਾਰਡਿੰਗ ਲਓ। ਕੋਈ ਵੀ ਸਰਕਾਰੀ ਏਜੰਸੀ ਫ਼ੋਨ 'ਤੇ ਅਜਿਹੀਆਂ ਧਮਕੀਆਂ ਨਹੀਂ ਦਿੰਦੀ ਜਾਂ ਪੈਸੇ ਦੀ ਮੰਗ ਨਹੀਂ ਕਰਦੀ। ਪ੍ਰਧਾਨ ਮੰਤਰੀ ਨੇ ਅਜਿਹੇ ਧੋਖਾਧੜੀ ਨੂੰ ਰੋਕਣ ਲਈ ਜਨਤਾ ਨੂੰ ਨੈਸ਼ਨਲ ਸਾਈਬਰ ਹੈਲਪਲਾਈਨ 1930 'ਤੇ ਕਾਲ ਕਰਨ ਲਈ ਕਿਹਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਦਰਜ ਕਰਕੇ ਪੁਲਿਸ ਅਤੇ ਸਾਈਬਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਭਾਰਤ ਵਿਚ 'ਡਿਜੀਟਲ ਗ੍ਰਿਫਤਾਰੀ' ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਪਿਛਲੇ ਮਹੀਨੇ, ਸਾਈਬਰ ਅਪਰਾਧੀਆਂ ਨੇ ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨੂੰ 'ਡਿਜੀਟਲ ਹਿਰਾਸਤ' ਵਿੱਚ ਲੈ ਕੇ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ।