ਮਹਾਰਾਸ਼ਟਰ ਦੇ ਉੱਘੇ ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦਾ ਦਿਹਾਂਤ ਹੋ ਗਿਆ ਹੈ।

ਸ਼ਨੀਵਾਰ ਰਾਤ ਤਿੰਨ ਅਣਪਛਾਤੇ ਲੋਕਾਂ ਨੇ ਉਨ੍ਹਾਂ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ

ਬਾਬਾ ਸਿੱਦੀਕੀ ਮਹਾਰਾਸ਼ਟਰ ਕਾਂਗਰਸ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਰਹੇ ਹਨ ਅਤੇ ਉਹ ਇਸੇ ਸਾਲ ਕਾਂਗਰਸ ਛੱਡ ਕੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਵਿੱਚ ਸ਼ਾਮਲ ਹੋ ਗਏ ਸਨ।



ਉਨ੍ਹਾਂ ਦਾ ਪੁੱਤਰ ਜੀਸ਼ਾਨ ਸਿੱਦੀਕੀ ਇਸ ਸਮੇਂ ਬਾਂਦਰਾ ਪੂਰਬੀ ਤੋਂ ਕਾਂਗਰਸ ਦਾ ਵਿਧਾਇਕ ਹੈ। ਬਾਬਾ ਸਿੱਦੀਕੀ ਖੁਦ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ।



ਸਿੱਦੀਕੀ ਨੂੰ ਸਲਮਾਨ ਅਤੇ ਸ਼ਾਹਰੁਖ ਦੇ ਬਹੁਤ ਕਰੀਬੀ ਵੀ ਮੰਨਿਆ ਜਾਂਦਾ ਸੀ ਅਤੇ ਦੋਵਾਂ ਵਿਚਾਲੇ ਦੋਸਤੀ ਨੂੰ ਵਾਪਸ ਲਿਆਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ।



ਉਹ ਹਰ ਸਾਲ ਰਮਜ਼ਾਨ ਦੌਰਾਨ ਆਪਣੀਆਂ ਇਫਤਾਰ ਪਾਰਟੀਆਂ ਲਈ ਵੀ ਜਾਣੇ ਜਾਂਦਾ ਸਨ, ਜਿਸ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ ਸਮੇਤ ਬਾਲੀਵੁੱਡ ਦੇ ਵੱਡੇ ਸਿਤਾਰੇ ਸ਼ਾਮਲ ਹੁੰਦੇ ਸਨ।



ਬਾਬਾ ਸਿੱਦੀਕੀ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹ 1999, 2004 ਅਤੇ 2009 ਵਿੱਚ ਲਗਾਤਾਰ ਤਿੰਨ ਵਾਰ ਬਾਂਦਰਾ ਪੱਛਮੀ ਤੋਂ ਵਿਧਾਇਕ ਰਹੇ।



ਉਨ੍ਹਾਂ ਨੇ 2004 ਤੋਂ 2008 ਦੌਰਾਨ ਖੁਰਾਕ ਅਤੇ ਸਿਵਲ ਸਪਲਾਈ, ਕਿਰਤ ਅਤੇ ਐਫ.ਡੀ.ਏ. ਦੇ ਰਾਜ ਮੰਤਰੀ ਵਜੋਂ ਵੀ ਕੰਮ ਕੀਤਾ।



ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਾਂਗ ਹੀ ਬਾਬਾ ਸਿੱਦੀਕੀ ਦੇ ਕਤਲ ਦੇ ਲਈ ਵੀ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ।



ਸੂਤਰਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਗੋਲੀਬਾਰੀ ਕਰਨ ਵਾਲੇ ਕਈ ਦਿਨਾਂ ਤੋਂ ਬਾਬਾ ਸਿੱਦੀਕੀ ਦੇ ਘਰ ਅਤੇ ਉਨ੍ਹਾਂ ਦੇ ਦਫ਼ਤਰ ਦੀ ਰੇਕੀ ਕਰ ਰਹੇ ਸਨ