On the spot Challan: ਦੇਸ਼ ਭਰ ਵਿੱਚ ਵਾਹਨ ਨਿਯਮਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਦੌਰਾਨ ਇੱਕ ਹੋਰ ਨਿਯਮ ਪੂਰੇ ਦੇਸ਼ ਵਿੱਚ ਲਾਗੂ ਹੋਣ ਜਾ ਰਿਹਾ ਹੈ।



ਇਸ ਤਹਿਤ ਹੁਣ ਪੈਟਰੋਲ ਪੰਪਾਂ 'ਤੇ ਚਲਾਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਹ ਨਿਯਮ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਲਾਗੂ ਹੋ ਗਿਆ ਹੈ, ਪਰ ਹੁਣ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।



ਗੱਡੀ ਭਾਵੇਂ ਕਿਸੇ ਨਾਕੇ ਤੋਂ ਬਚ ਨਿਕਲੇ ਪਰ ਉਸ ਨੂੰ ਪੈਟਰੋਲ ਪੰਪ ’ਤੇ ਜਾਣਾ ਪੈਂਦਾ ਹੈ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਵਿਭਾਗ ਵੱਲੋਂ ਹੁਣ ਪੈਟਰੋਲ ਪੰਪਾਂ 'ਤੇ ਵਾਹਨਾਂ ਦੀ ਚੈਕਿੰਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।



ਵਿਭਾਗ ਦਾ ਕਹਿਣਾ ਹੈ ਕਿ ਨਿਯਮਤ ਚੈਕਿੰਗ ਦੌਰਾਨ ਕਈ ਵਾਰ ਸੜਕਾਂ 'ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।



ਇਸ ਲਈ ਪੈਟਰੋਲ ਪੰਪਾਂ 'ਤੇ ਚੈਕਿੰਗ ਸ਼ੁਰੂ ਕਰਕੇ ਪੈਟਰੋਲ ਭਰਨ ਸਮੇਂ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਜੇਕਰ ਕੋਈ ਨੁਕਸ ਪਾਇਆ ਗਿਆ ਤਾਂ ਉਨ੍ਹਾਂ ਦਾ ਜੁਰਮਾਨੇ ਸਮੇਤ ਚਲਾਨ ਕਰ ਦਿੱਤਾ ਜਾਏਗਾ।



ਵਿਭਾਗ ਦਾ ਮੰਨਣਾ ਹੈ ਕਿ ਚਲਾਨ ਕੱਟਣ ਲਈ ਸਿਰਫ਼ 2 ਮਿੰਟ ਲੱਗਦੇ ਹਨ ਪਰ ਸੜਕਾਂ 'ਤੇ ਨਿਯਮਤ ਚੈਕਿੰਗ ਦੌਰਾਨ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ।



ਹਾਸਲ ਜਾਣਕਾਰੀ ਮੁਤਾਬਕ ਸ਼ੁਰੂਆਤੀ ਪੜਾਅ 'ਚ ਪੈਟਰੋਲ ਪੰਪਾਂ 'ਤੇ ਪ੍ਰਦੂਸ਼ਣ ਸਰਟੀਫਿਕੇਟ ਤੇ ਹੈਲਮੇਟ ਦੀ ਜਾਂਚ ਕੀਤੀ ਜਾਵੇਗੀ, ਜੋ ਘੱਟ ਸਮੇਂ 'ਚ ਹੀ ਹੋ ਸਕਦੀ ਹੈ।



ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਵਾਹਨ ਚਾਲਕਾਂ ਨੂੰ ਪੈਟਰੋਲ ਦੇ ਬਿੱਲ ਦੇ ਨਾਲ-ਨਾਲ ਵਿਭਾਗ ਦੇ ਚਲਾਨ ਵੀ ਪੈਟਰੋਲ ਪੰਪ 'ਤੇ ਹੀ ਅਦਾ ਕਰਨੇ ਪੈਣਗੇ।



ਹਾਸਲ ਜਾਣਕਾਰੀ ਅਨੁਸਾਰ ਪੀਯੂਸੀ ਲਈ 10,000 ਰੁਪਏ ਤੇ ਹੈਲਮੇਟ ਲਈ 500 ਤੋਂ 2,000 ਰੁਪਏ ਤੱਕ ਦਾ ਜ਼ੁਰਮਾਨਾ ਲਾਇਆ ਜਾਵੇਗਾ।