ISRO ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਆਉਣ ਵਾਲੇ ਭਾਰਤ-ਅਮਰੀਕਾ ਮਿਸ਼ਨ 'ਤੇ ਉਡਾਣ ਭਰਨ ਲਈ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਆਪਣੇ ਸਭ ਤੋਂ ਘੱਟ ਉਮਰ ਦੇ ਮੁੱਖ ਪੁਲਾੜ ਯਾਤਰੀ ਵਜੋਂ ਚੁਣਿਆ ਹੈ।



ਉਨ੍ਹਾਂ ਦਾ ਜਨਮ 10 ਅਕਤੂਬਰ 1985 ਨੂੰ ਲਖਨਊ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।



ਸ਼ੁਭਾਂਸ਼ੂ ਸ਼ੁਕਲਾ ਨੂੰ 17 ਜੂਨ 2006 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਧਾਰਾ ਵਿੱਚ ਨਿਯੁਕਤ ਕੀਤਾ ਗਿਆ ਸੀ। ਸ਼ੁਭਾਂਸ਼ੂ ਇੱਕ fighter combat leader ਅਤੇ ਇੱਕ ਟੈਸਟ ਪਾਇਲਟ ਹੈ, ਜਿਨ੍ਹਾਂ ਕੋਲ ਲਗਭਗ ਦੋ ਹਜ਼ਾਰ ਘੰਟੇ ਉਡਾਣ ਦਾ ਤਜਰਬਾ ਹੈ।



ਉਹ ਨੈਸ਼ਨਲ ਡਿਫੈਂਸ ਅਕੈਡਮੀ (NDA) ਦਾ ਸਾਬਕਾ ਵਿਦਿਆਰਥੀ ਹੈ, ਉਨ੍ਹਾਂ ਨੇ Su-30 MKI, MiG-21, MiG-29, Jaguar, Hawk, Dornier, AN-32 ਸਮੇਤ ਕਈ ਤਰ੍ਹਾਂ ਦੇ ਜਹਾਜ਼ ਉਡਾਏ ਹਨ।



ਇਸਰੋ ਨੇ ਕਿਹਾ ਕਿ ਉਸਦੇ ਮਨੁੱਖੀ ਸਪੇਸਫਲਾਈਟ ਸੈਂਟਰ ਨੇ ਸਪੇਸ ਸਟੇਸ਼ਨ ਲਈ ਆਪਣੇ Axiom-4 ਮਿਸ਼ਨ ਲਈ Axiom Space Inc., US ਦੇ ਨਾਲ ਇੱਕ ਸਪੇਸ ਫਲਾਈਟ ਸਮਝੌਤਾ ਕੀਤਾ ਹੈ।



ਨੈਸ਼ਨਲ ਮਿਸ਼ਨ ਅਸਾਈਨਮੈਂਟ ਬੋਰਡ ਨੇ ਇਸ ਮਿਸ਼ਨ ਲਈ ਦੋ ਗਗਨਯਾਤਰੀ ਪਾਇਲਟਾਂ ਨੂੰ ਪ੍ਰਾਈਮ ਅਤੇ ਬੈਕਅੱਪ ਮਿਸ਼ਨ ਪਾਇਲਟਾਂ ਵਜੋਂ ਸਿਫ਼ਾਰਸ਼ ਕੀਤੀ ਹੈ।



ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਮੁੱਖ ਪਾਇਲਟ ਚੁਣਿਆ ਗਿਆ ਹੈ, ਜਦਕਿ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਨੂੰ ਬੈਕਅੱਪ ਵਜੋਂ ਚੁਣਿਆ ਗਿਆ ਹੈ।



Axiom-4 ਮਿਸ਼ਨ (X-4) ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਚੌਥਾ ਨਿੱਜੀ ਪੁਲਾੜ ਯਾਤਰੀ ਮਿਸ਼ਨ ਹੈ, ਜੋ NASA ਅਤੇ SpaceX ਦੀ ਭਾਈਵਾਲੀ ਵਿੱਚ Axiom ਸਪੇਸ ਦੁਆਰਾ ਚਲਾਇਆ ਜਾਂਦਾ ਹੈ।