ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।



ਹਰਿਆਣਾ 'ਚ ਮੌਸਮ ਵਿਭਾਗ ਨੇ ਗੁਰੂਗ੍ਰਾਮ, ਪਟੌਦੀ, ਝੱਜਰ, ਬਹਾਦਰਗੜ੍ਹ, ਸਾਂਪਲਾ, ਹਿਸਾਰ, ਨਾਰਨੌਦ, ਖਰਖੌਦਾ, ਸੋਨੀਪਤ, ਕਰਨਾਲ, ਸਫੀਦੀ, ਜੀਂਦ, ਅਸੰਧ, ਕੈਥਲ



ਨੀਲੋਖੇਰੀ, ਨਰਵਾਣਾ, ਟੋਹਾਣਾ, ਕਲਾਇਤ, ਥਾਨੇਸਰ, ਗੁਹਲਾ, ਪਿਹੋਵਾ, ਸ਼ਾਹਬਾਦ, ਅੰਬਾਲਾ 'ਚ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ।



ਪੰਜਾਬ ਦੇ 6 ਜ਼ਿਲ੍ਹਿਆਂ ਮੁਹਾਲੀ, ਰੋਪੜ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ 'ਚ ਯੈਲੋ ਅਲਰਟ ਜਾਰੀ ਕੀਤਾ।



ਚੰਡੀਗੜ੍ਹ ਵਿੱਚ ਵੀ ਦੋ ਦਿਨਾਂ ਤੱਕ ਮੌਸਮ ਸੁਹਾਵਣਾ ਰਹਿਣ ਵਾਲਾ ਹੈ।



ਬਾਰਿਸ਼ ਦੇ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।



ਹਿਮਾਚਲ ਦੇ ਪੰਜ ਜ਼ਿਲ੍ਹਿਆਂ ਸ਼ਿਮਲਾ, ਮੰਡੀ, ਸੋਲਨ, ਬਿਲਾਸਪੁਰ ਅਤੇ ਊਨਾ ਵਿੱਚ ਪਿਛਲੇ 48 ਘੰਟਿਆਂ ਦੌਰਾਨ ਚੰਗੀ ਬਾਰਿਸ਼ ਹੋਈ ਹੈ।



ਇਸ ਕਾਰਨ ਕਾਫੀ ਤਬਾਹੀ ਹੋਈ ਹੈ, ਖਾਸ ਤੌਰ 'ਤੇ ਮੰਡੀ 'ਚ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ



ਪੰਡੋਹ ਨੇੜੇ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਫਿਰ ਤੋਂ ਖਤਰਾ ਬਣ ਗਿਆ ਹੈ।



ਮੀਂਹ ਤੋਂ ਬਾਅਦ ਮੰਡੀ ਜ਼ਿਲ੍ਹੇ ਦੀਆਂ 60 ਸੜਕਾਂ ਵਾਹਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ।