ਭਾਰਤੀ ਕ੍ਰਿਕਟਰ (Indian Cricketer) ਖਿਡਾਰੀ ਰਿਸ਼ਭ ਪੰਤ (Rishabh Pant) ਦੀ ਕਾਰ ਦੇ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੇ ਮੱਥੇ, ਪਿੱਠ ਤੇ ਪੈਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਭਾਰਤੀ ਕ੍ਰਿਕਟ ਖਿਡਾਰੀ ਤੇ ਡੈਸ਼ਿੰਗ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਰੁੜਕੀ 'ਚ ਸਥਿਤ ਨਰਸਾਨ ਬਾਰਡਰ 'ਤੇ ਹਮਾਦਪੁਰ ਝੱਲ ਨੇੜੇ ਮੋਡ 'ਤੇ ਵਾਪਰਿਆ। ਦੂਜੇ ਪਾਸੇ, ਐਸਪੀ (ਦਿਹਾਤੀ) ਸਵਪਨ ਕਿਸ਼ੋਰ ਨੇ ਕਿਹਾ ਕਿ ਰਿਸ਼ਭ ਪੰਤ ਦੀ ਕਾਰ ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਅਤੇ ਨਰਸਾਨ ਵਿਚਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਰਿਸ਼ਭ ਪੰਤ ਨੂੰ ਰੁੜਕੀ ਦੇ ਸਿਵਲ ਹਸਪਤਾਲ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਰਿਸ਼ਭ ਪੰਤ ਨੂੰ ਰੁੜਕੀ ਦੇ ਸਿਵਲ ਹਸਪਤਾਲ 'ਚ ਮੁੱਢਲੀ ਸਹਾਇਤਾ ਤੋਂ ਬਾਅਦ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ।