ਸੈਮ ਕੁਰਾਨ ਆਈਪੀਐੱਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਏ ਹਨ, ਕੁਰਾਨ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ 'ਚ ਖਰੀਦਿਆ ਹੈ।

ਜਦਕਿ ਕੈਮਰਨ ਗ੍ਰੀਨ ਨੂੰ ਮੁੰਬਈ ਇੰਡੀਅਨਜ਼ ਨੇ 17.50 ਕਰੋੜ 'ਚ ਖਰੀਦਿਆ ਹੈ।

ਚੇਨੱਈਸੁਪਰਕਿੰਗਸ ਨੇ ਸਟੋਕਸ ਨੂੰ 16.25 ਕਰੋੜ 'ਚ ਖਰੀਦ ਕੇ ਨਵੀਂ ਟੀਮ 'ਚ ਸ਼ਾਮਲ ਕੀਤਾ।

ਬਰੂਕ ਨੂੰ ਹੈਦਰਾਬਾਦ ਨੇ 13.25 ਕਰੋੜ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।

ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਜੇਸਨ ਹੋਲਡਰ ਨੂੰ ਰਾਜਸਥਾਨ ਰਾਇਲਸ ਨੇ 5.75 ਕਰੋੜ ਰੁਪਏ 'ਚ ਖਰੀਦਿਆ।

ਵੈਸਟਇੰਡੀਜ਼ ਦੇ ਆਲਰਾਊਂਡਰ ਓਡੀਅਨ ਸਮਿਥ ਨੂੰ ਗੁਜਰਾਤ ਟਾਈਟਨਸ ਨੇ 50 ਲੱਖ ਰੁਪਏ 'ਚ ਖਰੀਦਿਆ।ਸਿਕੰਦਰ ਰਜ਼ਾ ਨੂੰ ਪੰਜਾਬ ਕਿੰਗਜ਼ ਨੇ 50 ਲੱਖ ਰੁਪਏ ਵਿੱਚ ਖਰੀਦਿਆ।

ਅਜਿੰਕਿਆ ਰਹਾਣੇ ਨੂੰ ਚੇਨਈ ਸੁਪਰ ਕਿੰਗਜ਼ ਨੇ 50 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ।

ਮਯੰਕ ਅਗਰਵਾਲ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 8.25 ਕਰੋੜ ਰੁਪਏ ਵਿੱਚ ਖਰੀਦਿਆ।