ਭਾਰਤੀ ਕ੍ਰਿਕਟਰ ਇਸ਼ਾਂਤ ਸ਼ਰਮਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ। ਇਹ ਖੁਸ਼ਖਬਰੀ ਖੁਦ ਇਸ਼ਾਂਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਕ੍ਰਿਕਟਰ ਇਸ਼ਾਂਤ ਨੇ ਕੈਪਸ਼ਨ ਵਿੱਚ ਲਿਖਿਆ ਹੈ- 'A new baby girl, a world of wonder, hope, and dreams all wrapped in pink'। ਇਸ ਪੋਸਟ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਆਥਿਆ ਸ਼ੈੱਟੀ ਨੇ ਕਮੈਂਟ ਕਰਕੇ ਇਸ਼ਾਂਤ ਤੇ ਪ੍ਰਤਿਮਾ ਨੂੰ ਮਾਪੇ ਬਣਨ ਲਈ ਮੁਬਾਰਕਾਂ ਦਿੱਤੀਆਂ ਹਨ । ਫੈਨਜ਼ ਵੀ ਕਮੈਂਟ ਕਰਕੇ ਕਪਲ ਨੂੰ ਮੰਮੀ-ਪਾਪਾ ਬਣਨ ਲਈ ਮੁਬਾਰਕਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਕਪਲ ਵੱਲੋਂ ਸਤੰਬਰ ਦੇ ਵਿੱਚ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ਤੋਂ ਸਭ ਨੂੰ ਪਤਾ ਚੱਲਿਆ ਸੀ ਕਿ ਇਸ਼ਾਂਤ ਜਲਦ ਹੀ ਪਿਤਾ ਬਣਨ ਵਾਲੇ ਹਨ। ਦੱਸ ਦਈਏ ਇਸ਼ਾਂਤ ਦੀ ਪਤਨੀ ਪ੍ਰਤਿਮਾ ਬਾਸਕਟਬਾਲ ਖਿਡਾਰੀ ਰਹਿ ਚੁੱਕੀ ਹੈ।