ਪੰਜਾਬੀ ਗਾਇਕਾ ਅਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫ਼ਸਾਨਾ ਖ਼ਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ

ਅਫ਼ਸਾਨਾ ਆਪਣੇ ਬੁਆਏਫ੍ਰੈਂਡ ਸਾਜ਼ ਨਾਲ ਵਿਆਹ ਕਰ ਰਹੀ ਹੈ

ਅਫ਼ਸਾਨਾ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ ਅਤੇ ਅਫ਼ਸਾਨਾ ਨੇ ਸਾਜ਼ ਨਾਂਅ ਦੀ ਮਹਿੰਦੀ ਵੀ ਲੈ ਲਈ ਹੈ

ਅਫਸਾਨਾ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਇਸ ਤੋਂ ਪਹਿਲਾਂ ਉਸ ਨੇ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ

ਤਸਵੀਰਾਂ 'ਚ ਉਹ ਮਹਿੰਦੀ ਲਗਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ, ਇਸ ਦੇ ਨਾਲ ਅਫ਼ਸਾਨਾ ਦੇ ਕਈ ਦੋਸਤ ਵੀ ਨਜ਼ਰ ਆ ਰਹੇ ਹਨ

ਅਫ਼ਸਾਨਾ ਦੇ ਵਿਆਹ ਦੀਆਂ ਰਸਮਾਂ 'ਚ ਜਿੱਥੇ ਹਿਮਾਸ਼ੀ ਖੁਰਾਨਾ ਨਜ਼ਰ ਆਈ ਉਥੇ ਹੀ ਹਾਲ ਹੀ 'ਚ ਤਲਾਕ ਦੀਆਂ ਖ਼ਬਰਾਂ ਕਰਕੇ ਸੁਰਖੀਆਂ 'ਚ ਛਾਈ ਰਾਖੀ ਸਾਵੰਤ ਵੀ ਨਜ਼ਰ ਆਈ

ਇੰਨਾ ਹੀ ਨਹੀਂ ਅਫ਼ਾਸਾਨਾ ਅਤੇ ਸਾਜ਼ ਦੋਵਾਂ ਨੇ ਮਹਿੰਦੀ 'ਚ ਇੱਕੋ ਜਿਹੇ ਕੱਪੜੇ ਪਾ ਕੇ ਟਵਿਨਿੰਗ ਕੀਤੀ ਜਿਸ 'ਚ ਦੋਵੇ ਕਿਉਟ ਲੱਗ ਰਹੇ ਸੀ

ਅਫ਼ਸਾਨਾ ਨੇ ਉਸੇ ਰੰਗ ਦਾ ਲਹਿੰਗਾ, ਗੋਲਡਨ ਕਲਰ ਦਾ ਬਲਾਊਜ਼ ਅਤੇ ਲਾਲ ਰੰਗ ਦੀ ਚੁੰਨੀ ਪਾਈ ਹੈ

ਸਾਜ਼ ਨੇ ਹਰੇ ਰੰਗ ਦਾ ਫੁੱਲਦਾਰ ਕੁੜਤਾ ਪਜਾਮਾ ਪਾਇਆ ਹੋਇਆ ਹੈ

ਅਫ਼ਸਾਨਾ ਨੇ ਮਹਿੰਦੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ