ਉਰਫੀ ਜਾਵੇਦ ਬਿੱਗ ਬੌਸ ਓਟੀਟੀ ਤੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ। ਉਰਫੀ ਆਪਣੇ ਅਤਰੰਗੀ ਪਹਿਰਾਵੇ ਕਰਕੇ ਲਾਈਮਲਾਈਟ ਵਿੱਚ ਆਉਂਦੀ ਹੈ। ਅਦਾਕਾਰਾ ਦੇ ਫੈਸ਼ਨ ਸੈਂਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਉਰਫੀ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਇਕ ਮਾਡਲ ਦੀ ਤਰ੍ਹਾਂ ਘੁੰਮਦੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਦੇ ਪਹਿਰਾਵੇ ਨੇ ਹਮੇਸ਼ਾ ਦੀ ਤਰ੍ਹਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਯੂਜ਼ਰਸ ਉਰਫੀ ਦੇ ਵੀਡੀਓ 'ਤੇ ਕੁਮੈਂਟ ਕਰ ਕੇ ਉਸ ਨੂੰ ਖਰੀਆਂ -ਖਰੀਆਂ ਸੁਣਾ ਰਹੇ ਹਨ। ਉਰਫੀ ਜਾਵੇਦ ਕੈਮਰੇ ਨੂੰ ਦੇਖ ਕੇ ਕਾਫੀ ਟੈਂਸ਼ਨ 'ਚ ਘੁੰਮ ਰਹੀ ਹੈ। ਉਰਫੀ ਨੇ ਨਿਊਡ ਕਲਰ ਵਨ ਸ਼ੋਲਡਰ ਆਫ ਆਊਟਫਿਟ ਪਾਇਆ ਹੋਇਆ ਹੈ। ਉਰਫੀ ਜਾਵੇਦ ਦੇ ਇਸ ਆਊਟਫਿਟ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਮਜ਼ਾਕ ਉਡਾ ਰਹੇ ਹਨ।