ਕਮਲ ਚੀਮਾ ਐਕਟਿੰਗ ਦੀ ਦੁਨੀਆ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ।



ਉਸ ਨੇ ਆਪਣੇ ਕਰੀਅਰ 'ਚ ਹੁਣ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।



ਅੰਤਰਾਸ਼ਟਰੀ ਸੁਪਰਮਾਡਲ ਹੋਣ ਦਾ ਖਿਤਾਬ ਵੀ ਕਮਲ ਚੀਮਾ ਨੇ ਹਾਸਲ ਕੀਤਾ ਹੈ।



ਸਾਲ 2023 ਕਮਲ ਚੀਮਾ ਦੇ ਲਈ ਕਾਫੀ ਭਾਗਾਂ ਵਾਲਾ ਚੜ੍ਹਿਆ ਹੈ, ਉਸ ਨੂੰ ਆਂਪਣੇ ਕਰੀਅਰ 'ਚ ਕਈ ਕਾਮਯਾਬੀਆਂ ਮਿਲੀਆਂ ਹਨ।



ਹਾਲ ਹੀ 'ਚ ਅਦਾਕਾਰਾ ਤੇ ਮਾਡਲ ਨੂੰ ਫਿਲਮ ਇੰਡਸਟਰੀ 'ਚ ਉਸ ਦੇ ਬੇਹਤਰੀਨ ਯੋਗਦਾਨ ਦੇ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲਿਆ ਹੈ।



ਹੁਣ ਫਿਰ ਤੋਂ ਉਸ ਨੂੰ ਮਹਾਰਾਸ਼ਟਰ 'ਚ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।



ਇਹ ਐਵਾਰਡ ਉਸ ਨੂੰ ਐਕਟਿੰਗ ਤੇ ਮਾਡਲੰਿਗ ਦੇ ਖੇਤਰ 'ਚ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ।



ਇਸ ਦੀਆਂ ਤਸਵੀਰਾਂ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।



ਦੱਸ ਦਈਏ ਕਿ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ 24 ਜੂਨ ਨੂੰ ਮੁੰਬਈ 'ਚ ਆਯੋਜਿਤ ਹੋਇਆ ਸੀ।



ਇਸ ਦੌਰਾਨ ਕਮਲ ਚੀਮਾ ਨੂੰ ਉਸ ਦੇ ਯੋਗਦਾਨ ਲਈ ਖਾਸ ਸਨਮਾਨ ਮਿਲਿਆ।