IPL 2025: ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਸ਼ਨੀਵਾਰ ਨੂੰ ਖੇਡੇ ਗਏ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ 49 ਗੇਂਦਾਂ ਵਿੱਚ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।



ਉਨ੍ਹਾਂ ਨੇ ਪ੍ਰਿਯਾਂਸ਼ ਆਰੀਆ ਨਾਲ ਪਹਿਲੀ ਵਿਕਟ ਲਈ 120 ਦੌੜਾਂ ਦੀ ਪਾਰੀ ਖੇਡੀ। ਪਹਿਲਾ ਵਿਕਟ ਟੀਮ ਦਾ ਪ੍ਰਿਯਾਂਸ਼ ਆਰੀਆ ਦੇ ਰੂਪ ਵਿੱਚ ਡਿੱਗਿਆ, ਜਿਸਨੇ 35 ਗੇਂਦਾਂ ਵਿੱਚ 69 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਉਸਨੇ 4 ਛੱਕੇ ਅਤੇ 8 ਚੌਕੇ ਲਗਾਏ।



ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਆਪਣੇ ਸੈਂਕੜੇ ਤੋਂ ਖੁੰਝ ਗਏ, ਉਨ੍ਹਾਂ ਨੇ 49 ਗੇਂਦਾਂ ਵਿੱਚ 6 ਛੱਕਿਆਂ ਅਤੇ ਇੰਨੇ ਹੀ ਚੌਕਿਆਂ ਦੀ ਮਦਦ ਨਾਲ 83 ਦੌੜਾਂ ਬਣਾਈਆਂ।



ਉਸ ਨੂੰ ਵੈਭਵ ਅਰੋੜਾ ਨੇ ਆਊਟ ਕੀਤਾ, ਪਰ ਇਸ ਪਾਰੀ ਵਿੱਚ ਪ੍ਰਭਸਿਮਰਨ ਨੇ ਕੁਝ ਅਜਿਹਾ ਕੀਤਾ ਜੋ ਅੱਜ ਤੱਕ ਕਿਸੇ ਵੀ ਅਨਕੈਪਡ ਖਿਡਾਰੀ ਨੇ ਪੰਜਾਬ ਲਈ ਨਹੀਂ ਕੀਤਾ।



ਪ੍ਰਭਸਿਮਰਨ ਸਿੰਘ ਨੇ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ 1000 ਦੌੜਾਂ ਪੂਰੀਆਂ ਕੀਤੀਆਂ, ਅਜਿਹਾ ਕਰਨ ਵਾਲਾ ਪਹਿਲਾ ਅਨਕੈਪਡ ਖਿਡਾਰੀ ਬਣ ਗਿਆ।



ਪਟਿਆਲਾ ਦਾ ਰਹਿਣ ਵਾਲਾ ਪ੍ਰਭਸਿਮਰਨ 2019 ਤੋਂ ਆਈਪੀਐਲ ਵਿੱਚ ਖੇਡ ਰਿਹਾ ਹੈ, ਉਸਨੂੰ ਆਪਣੇ ਪਹਿਲੇ ਸੀਜ਼ਨ ਵਿੱਚ ਪੰਜਾਬ ਲਈ ਚੁਣਿਆ ਗਿਆ ਸੀ।



ਹੁਣ ਤੱਕ, ਪ੍ਰਭਸਿਮਰਨ ਨੇ 43 ਮੈਚਾਂ ਵਿੱਚ 1048 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ 5 ਅਰਧ ਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਹਨ।



ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼ ਆਈਪੀਐਲ 2025 ਦਾ ਪਹਿਲਾ ਮੈਚ ਹੈ ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਨੇ 201 ਦੌੜਾਂ ਬਣਾਈਆਂ।



ਹਾਲਾਂਕਿ, ਪ੍ਰਿਯਾਂਸ਼ ਆਰੀਆ (69) ਅਤੇ ਪ੍ਰਭਸਿਮਰਨ (83) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ, ਟੀਮ ਸਿਰਫ਼ 20-25 ਦੌੜਾਂ ਘੱਟ ਬਣਾ ਸਕੀ ਕਿਉਂਕਿ ਜਦੋਂ ਪ੍ਰਿਯਾਂਸ਼ ਆਊਟ ਹੋਇਆ, ਤਾਂ ਟੀਮ ਦਾ ਸਕੋਰ 11.5 ਓਵਰਾਂ ਵਿੱਚ 120 ਦੌੜਾਂ ਸੀ।



ਸ਼੍ਰੇਅਸ ਅਈਅਰ 16 ਗੇਂਦਾਂ 'ਤੇ 25 ਦੌੜਾਂ ਬਣਾ ਕੇ ਅਜੇਤੂ ਰਿਹਾ। ਮੈਕਸਵੈੱਲ (7) ਫਿਰ ਅਸਫਲ ਰਿਹਾ। ਮੀਂਹ ਕਾਰਨ ਮੈਚ ਕਾਫ਼ੀ ਦੇਰ ਤੱਕ ਰੁਕਿਆ ਰਿਹਾ। ਹਾਕਾਂਕਿ ਫਿਰ ਮੈਚ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤੇ ਗਏ।