ਅੱਜ ਅਹਿਮਦਾਬਾਦ 'ਚ IPL 2025 ਦਾ ਫਾਈਨਲ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੈਂਜਰਜ਼ ਬੈਂਗਲੋਰ ਵਿਚਕਾਰ ਖੇਡਿਆ ਜਾਣਾ ਹੈ।

ਪਰ ਮੀਂਹ ਦੀ ਸੰਭਾਵਨਾ ਕਾਰਨ ਫੈਨਜ਼ ਚਿੰਤਾ ਵਿਚ ਹਨ।

ਪਰ ਮੀਂਹ ਦੀ ਸੰਭਾਵਨਾ ਕਾਰਨ ਫੈਨਜ਼ ਚਿੰਤਾ ਵਿਚ ਹਨ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਮੀਂਹ ਮੈਚ ਵਿਚ ਰੁਕਾਵਟ ਪਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਜੇ ਅੱਜ ਮੈਚ ਨਾ ਹੋ ਸਕਿਆ ਅਤੇ ਰਿਜ਼ਰਵ ਡੇ 'ਤੇ ਵੀ ਖੇਡ ਨਾ ਹੋਈ, ਤਾਂ ਫਿਰ ਕੌਣ ਜਿੱਤੇਗਾ?

BCCI ਦੇ ਨਿਯਮਾਂ ਅਨੁਸਾਰ, ਜੇ ਫਾਈਨਲ ਤੇ ਰਿਜ਼ਰਵ ਡੇ ਦੋਹਾਂ ਦਿਨ ਮੈਚ ਨਹੀਂ ਹੋ ਸਕਦਾ, ਤਾਂ ਜੋ ਟੀਮ ਲੀਗ ਸਟੇਜ ਵਿੱਚ ਸਭ ਤੋਂ ਉੱਤੇ ਰਹੀ ਹੋਵੇਗੀ, ਉਸਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ।

ਜੇ ਮੈਚ ਨਾ ਹੋਇਆ ਤਾਂ ਪੰਜਾਬ ਕਿੰਗਜ਼, ਜੋ ਲੀਗ ਵਿੱਚ ਸਭ ਤੋਂ ਉੱਪਰ ਸੀ, ਉਸਨੂੰ ਟ੍ਰੌਫੀ ਦਿੱਤੀ ਜਾਵੇਗੀ।



ਮਤਲਬ ਜੇ ਮੀਂਹ ਖੇਡ ਨੂੰ ਬਿਗਾੜਦਾ ਹੈ ਤਾਂ ਪੰਜਾਬ ਕਿੰਗਜ਼ ਨੂੰ ਉਹਨਾਂ ਦੇ ਮਜ਼ਬੂਤ ਪ੍ਰਦਰਸ਼ਨ ਦਾ ਇਨਾਮ ਮਿਲ ਸਕਦਾ ਹੈ।

ਦੂਜੇ ਪਾਸੇ, ਰਾਇਲ ਚੈਲੈਂਜਰਜ਼ ਬੈਂਗਲੋਰ ਲਈ ਇਹ ਸਥਿਤੀ ਨਿਰਾਸ਼ਾਜਨਕ ਹੋ ਸਕਦੀ ਹੈ, ਜੋ ਹੁਣ ਤੱਕ ਕੋਈ ਵੀ ਖਿਤਾਬ ਨਹੀਂ ਜਿੱਤ ਸਕੀ।

3 ਜੂਨ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਲਈ ਨਰੇਂਦਰ ਮੋਦੀ ਸਟੇਡੀਅਮ ਵਿੱਚ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।

BCCI ਨੇ IPL 2025 ਦੇ ਫਾਈਨਲ ਲਈ ਰਿਜ਼ਰਵ ਡੇ 4 ਜੂਨ ਨਿਰਧਾਰਿਤ ਕੀਤਾ ਹੈ।

BCCI ਨੇ IPL 2025 ਦੇ ਫਾਈਨਲ ਲਈ ਰਿਜ਼ਰਵ ਡੇ 4 ਜੂਨ ਨਿਰਧਾਰਿਤ ਕੀਤਾ ਹੈ।

3 ਜੂਨ ਨੂੰ ਹੋਣ ਵਾਲੇ ਮਹਾਮੁਕਾਬਲੇ ਵਿੱਚ ਮੀਂਹ ਕਾਰਨ ਖੇਡ ਨਹੀਂ ਹੋ ਸਕਦੀ, ਤਾਂ ਮੈਚ ਨੂੰ ਅਗਲੇ ਦਿਨ ਰਿਜ਼ਰਵ ਡੇ 'ਤੇ ਖੇਡਣ ਦੀ ਕੋਸ਼ਿਸ਼ ਕੀਤੀ ਜਾਵੇਗੀ।