IPL 2026: ਆਈ.ਪੀ.ਐੱਲ. 2026 ਮੁਕਾਬਲਿਆਂ ਵਿਚਾਲੇ ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਖਬਰ ਦੇ ਸਾਹਮਣੇ ਆਉਂਦੇ ਹੀ ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।

Published by: ABP Sanjha

ਦਰਅਸਲ, ਮੁੰਬਈ ਇੰਡੀਅਨਜ਼ (MI) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਹਾਈ-ਵੋਲਟੇਜ ਮੁਕਾਬਲੇ ਦੌਰਾਨ ਭਾਰਤੀ ਕ੍ਰਿਕਟ ਦੇ ਦੋ ਦਿੱਗਜਾਂ...

Published by: ABP Sanjha

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸੱਟ ਲੱਗਣ ਦੀ ਖ਼ਬਰ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਭਾਵੇਂ ਇਹ ਮੈਚ ਬੇਹੱਦ ਰੋਮਾਂਚਕ ਰਿਹਾ, ਪਰ ਦੋਵਾਂ ਸਿਤਾਰਿਆਂ ਦੀ ਫਿਟਨੈੱਸ 'ਤੇ ਹੁਣ ਵੱਡੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਗਏ ਹਨ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 38 ਗੇਂਦਾਂ ਵਿੱਚ 50 ਦੌੜਾਂ ਬਣਾਈਆਂ।

Published by: ABP Sanjha

ਉਨ੍ਹਾਂ ਨੇ ਫਿਲ ਸਾਲਟ (78 ਦੌੜਾਂ) ਨਾਲ ਮਿਲ ਕੇ 120 ਦੌੜਾਂ ਦੀ ਮਜ਼ਬੂਤ ਸਲਾਮੀ ਸਾਂਝੇਦਾਰੀ ਵੀ ਕੀਤੀ। ਹਾਲਾਂਕਿ, ਫੀਲਡਿੰਗ ਦੌਰਾਨ ਕੋਹਲੀ ਐਂਕਲ ਇੰਜਰੀ (ਗਿੱਟੇ ਦੀ ਸੱਟ) ਦਾ ਸ਼ਿਕਾਰ ਹੋ ਗਏ ਅਤੇ ਦੂਜੀ ਪਾਰੀ ਵਿੱਚ ਮੈਦਾਨ 'ਤੇ ਨਹੀਂ ਉਤਰੇ।

Published by: ABP Sanjha

ਉਨ੍ਹਾਂ ਦੀ ਜਗ੍ਹਾ ਜੈਕਬ ਬੈਥਲ ਨੇ ਫੀਲਡਿੰਗ ਕੀਤੀ। ਮੈਚ ਤੋਂ ਬਾਅਦ ਕਪਤਾਨ ਰਜਤ ਪਾਟੀਦਾਰ ਅਤੇ ਕਰੁਣਾਲ ਪੰਡਿਆ ਨੇ ਸੰਕੇਤ ਦਿੱਤਾ ਕਿ ਕੋਹਲੀ ਸ਼ਾਇਦ ਠੀਕ ਹਨ, ਪਰ ਉਨ੍ਹਾਂ ਦੀ ਸਥਿਤੀ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।

Published by: ABP Sanjha

ਮੁੰਬਈ ਇੰਡੀਅਨਜ਼ ਦੀ ਪਾਰੀ ਦੌਰਾਨ ਰੋਹਿਤ ਸ਼ਰਮਾ ਨੂੰ ਵੀ ਹੈਮਸਟ੍ਰਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਰੋਹਿਤ ਨੇ 13 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਸਨ,

Published by: ABP Sanjha

ਪਰ ਛੇਵੇਂ ਓਵਰ ਵਿੱਚ ਹੀ ਉਨ੍ਹਾਂ ਨੂੰ ਦਰਦ ਕਾਰਨ ਮੈਦਾਨ ਛੱਡਣਾ ਪਿਆ ਅਤੇ ਉਹ ਦੁਬਾਰਾ ਬੱਲੇਬਾਜ਼ੀ ਕਰਨ ਨਹੀਂ ਆ ਸਕੇ। ਇਸ ਹਾਈ-ਸਕੋਰਿੰਗ ਮੈਚ ਵਿੱਚ RCB ਨੇ 240/3 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਅਤੇ ਮੈਚ 18 ਦੌੜਾਂ ਨਾਲ ਜਿੱਤ ਲਿਆ।

Published by: ABP Sanjha

ਇਸ ਜਿੱਤ ਨਾਲ RCB ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਮੁੰਬਈ ਇੰਡੀਅਨਜ਼ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਅੱਠਵੇਂ ਸਥਾਨ 'ਤੇ ਖਿਸਕ ਗਈ ਹੈ।

Published by: ABP Sanjha

ਦੱਸ ਦੇਈਏ ਕਿ RCB ਦਾ ਅਗਲਾ ਮੈਚ 15 ਅਪ੍ਰੈਲ ਨੂੰ ਲਖਨਊ ਸੁਪਰ ਜਾਇੰਟਸ ਨਾਲ ਹੈ, ਜਦਕਿ ਮੁੰਬਈ ਦੀ ਟੀਮ 16 ਅਪ੍ਰੈਲ ਨੂੰ ਪੰਜਾਬ ਕਿੰਗਜ਼ ਨਾਲ ਭਿੜੇਗੀ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਕੋਹਲੀ ਅਤੇ ਰੋਹਿਤ ਇਨ੍ਹਾਂ ਮੈਚਾਂ ਤੱਕ ਫਿੱਟ ਹੋ ਸਕਣਗੇ।

Published by: ABP Sanjha