ਸਰਦੀਆਂ ਦੇ ਮੌਸਮ ‘ਚ ਮੂਲੀ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੀ, ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਮੂਲੀ ਨਾਲ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ , ਪਰ ਇਹ ਹਰ ਕਿਸੇ ਨੂੰ ਨਹੀਂ ਖਾਣੀ ਚਾਹੀਦੀ। ਜੇਕਰ ਤੁਹਾਡੇ ਪੇਟ ‘ਚ ਬਹੁਤ ਜ਼ਿਆਦਾ ਗੈਸ ਬਣ ਜਾਂਦੀ ਹੈ ਤਾਂ ਗਲਤੀ ਨਾਲ ਵੀ ਰਾਤ ਨੂੰ ਮੂਲੀ ਦਾ ਸੇਵਨ ਨਾ ਕਰੋ। ਮੂਲੀ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਗੈਸਟਰਾਈਟਸ ਕਾਰਨ ਨੀਂਦ ਆਉਣ ‘ਚ ਮੁਸ਼ਕਿਲ ਹੋ ਸਕਦੀ ਹੈ ਅਤੇ ਦੂਜਿਆਂ ਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ। ਜੇਕਰ ਤੁਸੀਂ ਸਰੀਰ ਦੇ ਕਿਸੇ ਹੋਰ ਹਿੱਸੇ 'ਚ ਦਰਦ ਮਹਿਸੂਸ ਕਰਦੇ ਹੋ ਤਾਂ ਗਲਤੀ ਨਾਲ ਵੀ ਰਾਤ ਨੂੰ ਮੂਲੀ ਦਾ ਸੇਵਨ ਨਾ ਕਰੋ। ਵਧਦੀ ਉਮਰ ਦੇ ਨਾਲ ਗਠੀਆ ਦੀ ਸਮੱਸਿਆ ਵੀ ਵਧ ਜਾਂਦੀ ਹੈ। ਇਸ ਤੋਂ ਪਰੇਸ਼ਾਨ ਲੋਕਾਂ ਨੂੰ ਰਾਤ ਨੂੰ ਮੂਲੀ ਨਹੀਂ ਖਾਣੀ ਚਾਹੀਦੀ। ਜੇਕਰ ਤੁਸੀਂ ਇਸ ਗੱਲ ਦਾ ਧਿਆਨ ਰੱਖੋਗੇ ਤਾਂ ਜੋੜਾਂ ਦਾ ਦਰਦ ਕੰਟਰੋਲ ‘ਚ ਰਹੇਗਾ।