How to keep eye on child phone: ਅੱਜਕੱਲ੍ਹ ਹਰ ਵਿਅਕਤੀ ਦੇ ਹੱਥ ਵਿੱਚ ਇੱਕ ਮੋਬਾਈਲ ਹੈ। ਇਸ ਵਿੱਚ ਤੇਜ਼ ਸਪੀਡ ਇੰਟਰਨੈੱਟ ਵੀ ਮੌਜੂਦ ਹੁੰਦਾ ਹੈ। ਇਸ ਲਈ ਮੋਬਾਈਲ ਦੀ ਆਦਤ ਨਾ ਸਿਰਫ਼ ਵੱਡਿਆਂ ਵਿੱਚ ਸਗੋਂ ਬੱਚਿਆਂ ਵਿੱਚ ਵੀ ਵਧ ਰਹੀ ਹੈ।



ਅੱਜ-ਕੱਲ੍ਹ ਬੱਚੇ ਆਨਲਾਈਨ ਵੀਡੀਓ ਜਾਂ ਹੋਰ ਕੰਟੈਂਟ ਦੇਖ ਕੇ ਆਪਣਾ ਹੋਮਵਰਕ ਕਰਦੇ ਹਨ। ਉਨ੍ਹਾਂ ਨੂੰ ਪੜ੍ਹਾਈ ਲਈ ਮੋਬਾਈਲ ਤੇ ਇੰਟਰਨੈੱਟ ਦੀ ਵੀ ਲੋੜ ਰਹਿੰਦੀ ਹੈ। ਇਸ ਲਈ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਵਰਜਨਾ ਵੀ ਔਖਾ ਹੋ ਗਿਆ ਹੈ।



ਹੁਣ ਸਵਾਲ ਇਹ ਹੈ ਕਿ ਮਾਪੇ ਹਰ ਸਮੇਂ ਬੱਚਿਆਂ 'ਤੇ ਨਜ਼ਰ ਨਹੀਂ ਰੱਖ ਸਕਦੇ ਕਿ ਉਹ ਮੋਬਾਈਲ ਤੋਂ ਪੜ੍ਹਾਈ ਕਰ ਰਹੇ ਹਨ ਜਾਂ ਕੋਈ ਹੋਰ ਸਮੱਗਰੀ ਦੇਖ ਰਹੇ ਹਨ। ਇੰਟਰਨੈੱਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ।



ਕੁਝ ਚੀਜ਼ਾਂ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਨਹੀਂ ਵੇਖਣੀਆਂ ਚਾਹੀਦੀਆਂ। ਇਸ ਲਈ ਕਈ ਵਾਰ ਬੱਚੇ ਲੁਕ-ਛਿਪ ਕੇ ਮੋਬਾਈਲ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ।



ਦੱਸ ਦਈਏ ਕਿ ਜੇਕਰ ਤੁਹਾਡਾ ਬੱਚਾ ਵੀ ਫ਼ੋਨ ਨੂੰ ਬਹੁਤ ਜ਼ਿਆਦਾ ਦੇਖਦਾ ਹੈ ਤੇ ਤੁਸੀਂ ਚਿੰਤਤ ਹੋ ਕਿ ਉਸ ਨੂੰ ਇੰਟਰਨੈੱਟ 'ਤੇ ਇਸ ਤਰ੍ਹਾਂ ਦੀ ਕੋਈ ਸਮੱਗਰੀ ਨਾ ਦਿਖਾਈ ਦੇਵੇ, ਤਾਂ ਗੂਗਲ ਪਲੇ ਦੇ ਕੁਝ ਫੀਚਰਸ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਦੇ ਡਿਵਾਈਸ ਨੂੰ ਕੰਟਰੋਲ ਕਰ ਸਕਦੇ ਹੋ।



ਕੰਟੈਂਟ ਫਿਲਟਰਿੰਗ : ਇੰਟਰਨੈੱਟ 'ਤੇ ਕਈ ਅਜਿਹੀਆਂ ਅਸ਼ਲੀਲ ਤੇ ਇਤਰਾਜ਼ਯੋਗ ਸਮੱਗਰੀ ਮੌਜੂਦ ਹਨ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਗੂਗਲ ਮਾਪਿਆਂ ਨੂੰ ਪਲੇ ਸਟੋਰ 'ਤੇ ਉਪਲਬਧ ਸਮੱਗਰੀ ਨੂੰ ਫਿਲਟਰ ਕਰਨ ਤੇ ਸੈੱਟਅੱਪ ਕਰਨ ਦੀ ਇਜਾਜ਼ਤ ਦਿੰਦਾ ਹੈ।



ਇਸ ਫੀਚਰ ਦੀ ਮਦਦ ਨਾਲ, ਤੁਸੀਂ ਆਪਣੇ ਬੱਚੇ ਦੀ ਉਮਰ ਦੇ ਅਧਾਰ 'ਤੇ ਫਿਲਟਰਾਂ ਨੂੰ ਕੰਟਰੌਲ ਕਰ ਸਕਦੇ ਹੋ। ਇਸ ਤੋਂ ਬਾਅਦ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਸਮੱਗਰੀ ਦੇਖਣ ਨੂੰ ਮਿਲੇਗੀ।



ਐਪ ਅਪਰੂਵਲ ਫੀਚਰ : ਗੂਗਲ ਪਲੇ 'ਤੇ ਐਪ ਅਪਰੂਵਲ ਇੱਕ ਅਜਿਹਾ ਫੀਚਰ ਹੈ ਜਿਸ ਰਾਹੀਂ ਬੱਚੇ ਜੋ ਵੀ ਐਪਸ ਡਾਉਨਲੋਡ ਕਰਨ ਜਾ ਰਹੇ ਹਨ, ਉਸ ਬਾਰੇ ਮਾਪਿਆਂ ਨੂੰ ਸਮੀਖਿਆ, ਸਵੀਕਾਰ ਤੇ ਅਸਵੀਕਾਰ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ। ਇਸ ਨਾਲ ਮਾਪੇ ਉਨ੍ਹਾਂ ਐਪਸ ਨੂੰ ਕੰਟਰੋਲ ਕਰ ਸਕਦੇ ਹਨ ਜਿਨ੍ਹਾਂ ਨੂੰ ਬੱਚਾ ਐਕਸੈਸ ਕਰ ਰਿਹਾ ਹੈ।



ਪ੍ਰਚੇਜ਼ ਅਪਰੂਵਲ : ਆਮ ਤੌਰ 'ਤੇ ਬੱਚੇ ਗੂਗਲ ਪਲੇ ਸਟੋਰ ਤੋਂ ਕਈ ਬੇਲੋੜੇ ਐਪਸ ਤੇ ਗੇਮਾਂ ਨੂੰ ਡਾਊਨਲੋਡ ਕਰਦੇ ਰਹਿੰਦੇ ਹਨ। ਮਾਪਿਆਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਮੋਬਾਈਲ 'ਤੇ ਕਿਹੜੀਆਂ ਗੇਮਾਂ ਖਰੀਦ ਰਹੇ ਹਨ।



ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਬੱਚਿਆਂ ਨੇ ਗੇਮ ਖਰੀਦਣ ਲਈ ਮਾਪਿਆਂ ਦੇ ਬੈਂਕ ਖਾਤੇ ਖਾਲੀ ਕਰ ਦਿੱਤੇ।



ਅਜਿਹੀ ਸਥਿਤੀ ਵਿੱਚ, ਗੂਗਲ ਪਲੇ ਦਾ ਪ੍ਰਚੇਜ਼ ਅਪਰੂਵਲ ਫੀਚਰ ਮਾਪਿਆਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਮਾਪੇ ਬੱਚੇ ਦੇ ਖਾਤੇ 'ਤੇ ਕਿਸੇ ਵੀ ਖਰੀਦ ਨੂੰ ਅਸਵੀਕਾਰ ਕਰ ਸਕਦੇ ਹਨ।