Ishan Kishan Records: ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਤੀਜੇ ਵਨਡੇ 'ਚ ਇਤਿਹਾਸ ਰਚ ਦਿੱਤਾ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਚੌਥਾ ਭਾਰਤੀ ਹੈ।

ਈਸ਼ਾਨ ਕਿਸ਼ਨ ਨੇ ਸਿਰਫ 126 ਗੇਂਦਾਂ 'ਚ 200 ਦੌੜਾਂ ਪੂਰੀਆਂ ਕੀਤੀਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 23 ਚੌਕੇ ਅਤੇ 9 ਛੱਕੇ ਨਿਕਲੇ।

ਭਾਰਤ ਲਈ ਵਨਡੇ ਕ੍ਰਿਕਟ 'ਚ ਈਸ਼ਾਨ ਕਿਸ਼ਨ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਰੋਹਿਤ ਸ਼ਰਮਾ ਦੋਹਰੇ ਸੈਂਕੜੇ ਲਾ ਚੁੱਕੇ ਹਨ।

ਹਾਲਾਂਕਿ ਈਸ਼ਾਨ ਨੇ ਸਿਰਫ 126 ਗੇਂਦਾਂ 'ਚ ਦੋਹਰਾ ਸੈਂਕੜਾ ਲਾਇਆ। ਉਹ 131 ਗੇਂਦਾਂ ਵਿੱਚ 210 ਦੌੜਾਂ ਬਣਾ ਕੇ ਆਊਟ ਹੋ ਗਏ। ਆਪਣੀ ਤੂਫਾਨੀ ਪਾਰੀ 'ਚ ਉਨ੍ਹਾਂ ਨੇ 24 ਚੌਕੇ ਅਤੇ 10 ਛੱਕੇ ਲਾਏ।

ਈਸ਼ਾਨ ਕਿਸ਼ਨ ਨੇ ਸਿਰਫ 126 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਨਾਲ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਹੁਣ ਉਨ੍ਹਾਂ ਦੇ ਨਾਂ ਹੋ ਗਿਆ ਹੈ।

ਉਹਨਾਂ ਨੇ ਵੈਸਟਇੰਡੀਜ਼ ਦੇ ਸਾਬਕਾ ਵਿਸਫੋਟਕ ਖਿਡਾਰੀ ਕ੍ਰਿਸ ਗੇਲ ਨੂੰ ਪਿੱਛੇ ਛੱਡ ਕੇ ਇਹ ਇਤਿਹਾਸਕ ਰਿਕਾਰਡ ਬਣਾਇਆ ਹੈ। ਗੇਲ ਨੇ 138 ਗੇਂਦਾਂ 'ਚ ਦੋਹਰਾ ਸੈਂਕੜਾ ਲਾਇਆ।

ਈਸ਼ਾਨ ਕਿਸ਼ਨ (210) ਵਨਡੇ ਵਿੱਚ ਛੇਵਾਂ ਸਭ ਤੋਂ ਵੱਧ ਸਕੋਰਰ ਬਣ ਗਿਆ ਹੈ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ 264, ਮਾਰਟਿਨ ਗੁਪਟਿਲ 237 ਨਾਬਾਦ, ਵਰਿੰਦਰ ਸਹਿਵਾਗ 219, ਕ੍ਰਿਸ ਗੇਲ 215 ਅਤੇ ਫਖਰ ਜ਼ਮਾਨ 210 ਨਾਬਾਦ ਹਨ।