ਕਟਹਲ ਜਾਂ ਜੈਕਫਰੂਟ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਟਹਲ (ਜੈਕਫਰੂਟ) ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਕਿ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ। ਦਿਲ ਦੇ ਰੋਗ, ਕੋਲਨ ਕੈਂਸਰ ਅਤੇ ਬਵਾਸੀਰ ਦੀ ਸਮੱਸਿਆਵਾਂ ਲਈ ਕਟਹਲ ਬਹੁਤ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸਨੂੰ ਖਾਣ ਦੇ ਸਹੀ ਤਰੀਕੇ ਬਾਰੇ- ਕਟਹਲ ਦੇ ਫਾਇਦੇ ਹੋਣ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ। ਤਾਂ ਆਓ ਜਾਣਦੇ ਹਾਂ ਕਿ ਕਿੰਨਾਂ ਲੋਕਾਂ ਨੂੰ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਟਹਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਸੇਵਨ ਨਾਲ ਕੁਝ ਲੋਕਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਅਤੇ ਐਲਰਜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿੰਨਾਂ ਲੋਕਾਂ ਨੂੰ ਬਿਰਚ ਪੋਲਨ ਐਲਰਜੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਕਟਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਲੋਕਾਂ ਨੂੰ ਖੂਨ ਨਾਲ ਜੁੜੀ ਕੋਈ ਬੀਮਾਰੀ ਹੈ, ਉਨ੍ਹਾਂ ਨੂੰ ਵੀ ਕਟਹਲ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਸੇਵਨ ਘੱਟ ਮਾਤਰਾ ‘ਚ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਸਰੀਰ ‘ਚ ਗਲੂਕੋਜ਼ ਦਾ ਪੱਧਰ ਵਧਾ ਸਕਦਾ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰਜਰੀ ਕਰਵਾਉਣ ਜਾ ਰਹੇ ਹੋ ਤਾਂ ਉਸ ਤੋਂ 2 ਹਫਤੇ ਪਹਿਲਾਂ ਕਟਹਲ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।