ਇਨ੍ਹਾਂ ਤਰੀਕਿਆਂ ਨਾਲ ਇਹ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿ ਗੁੜ ਅਸਲੀ ਹੈ ਜਾਂ ਨਹੀਂ। ਸਾਵਧਾਨ ਰਹਿਣ ਨਾਲ ਅਸੀਂ ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾ ਸਕਦੇ ਹਾਂ ਅਤੇ ਨਾਲ ਹੀ ਆਪਣੀ ਸਿਹਤ ਨੂੰ ਨੁਕਸਾਨ ਹੋਣ ਤੋਂ ਵੀ।
ABP Sanjha

ਇਨ੍ਹਾਂ ਤਰੀਕਿਆਂ ਨਾਲ ਇਹ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ ਕਿ ਗੁੜ ਅਸਲੀ ਹੈ ਜਾਂ ਨਹੀਂ। ਸਾਵਧਾਨ ਰਹਿਣ ਨਾਲ ਅਸੀਂ ਆਪਣੇ ਆਪ ਨੂੰ ਧੋਖਾਧੜੀ ਤੋਂ ਬਚਾ ਸਕਦੇ ਹਾਂ ਅਤੇ ਨਾਲ ਹੀ ਆਪਣੀ ਸਿਹਤ ਨੂੰ ਨੁਕਸਾਨ ਹੋਣ ਤੋਂ ਵੀ।

ਸਰਦੀਆਂ ਦੇ ਮੌਸਮ ਵਿੱਚ ਗੁੜ ਦੀ ਵਰਤੋਂ ਜ਼ਿਆਦਾ ਵੱਧ ਜਾਂਦੀ ਹੈ। ਗੁੜ ਦਾ ਸਵਾਦ ਤਾਂ ਵਧੀਆ ਹੁੰਦਾ ਹੈ, ਪਰ ਸਵਾਦ ਦੇ ਨਾਲ-ਨਾਲ ਗੁੜ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ ਜੋ ਸਰਦੀਆਂ ਵਿੱਚ ਖਾਸ ਤੌਰ 'ਤੇ ਫਾਇਦੇਮੰਦ ਹੁੰਦੇ ਹਨ।
ABP Sanjha

ਸਰਦੀਆਂ ਦੇ ਮੌਸਮ ਵਿੱਚ ਗੁੜ ਦੀ ਵਰਤੋਂ ਜ਼ਿਆਦਾ ਵੱਧ ਜਾਂਦੀ ਹੈ। ਗੁੜ ਦਾ ਸਵਾਦ ਤਾਂ ਵਧੀਆ ਹੁੰਦਾ ਹੈ, ਪਰ ਸਵਾਦ ਦੇ ਨਾਲ-ਨਾਲ ਗੁੜ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ ਜੋ ਸਰਦੀਆਂ ਵਿੱਚ ਖਾਸ ਤੌਰ 'ਤੇ ਫਾਇਦੇਮੰਦ ਹੁੰਦੇ ਹਨ।

ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਨਕਲੀ ਗੁੜ ਵੀ ਵਿੱਕਣ ਲੱਗ ਜਾਂਦਾ ਹੈ।
ABP Sanjha

ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਨਕਲੀ ਗੁੜ ਵੀ ਵਿੱਕਣ ਲੱਗ ਜਾਂਦਾ ਹੈ।

ਅਜਿਹੇ 'ਚ ਸਾਨੂੰ ਗੁੜ ਖਰੀਦਦੇ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ABP Sanjha

ਅਜਿਹੇ 'ਚ ਸਾਨੂੰ ਗੁੜ ਖਰੀਦਦੇ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ABP Sanjha

ਜੇਕਰ ਤੁਸੀਂ ਨਕਲੀ ਗੁੜ ਖਰੀਦ ਰਹੇ ਹੋ ਅਤੇ ਇਸਨੂੰ ਖਾ ਰਹੇ ਹੋ ਤਾਂ ਇਸ ਵਿੱਚ ਸੋਡੀਅਮ ਅਤੇ ਕੈਲਸ਼ੀਅਮ ਕਾਰਬੋਨੇਟ ਹੋਣ ਦਾ ਖਤਰਾ ਹੈ। ਇਸ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਅਤੇ ਇਹ ਸਰੀਰ ਨੂੰ ਹੋਰ ਬਿਮਾਰ ਕਰ ਦਿੰਦਾ ਹੈ।

ABP Sanjha

ਅਸਲੀ ਗੁੜ ਇਸ ਦੇ ਰੰਗ ਤੋਂ ਪਛਾਣਿਆ ਜਾ ਸਕਦਾ ਹੈ। ਅਸਲੀ ਗੁੜ ਦਾ ਰੰਗ ਹਲਕਾ ਪੀਲਾ ਜਾਂ ਥੋੜ੍ਹਾ ਭੂਰਾ ਹੁੰਦਾ ਹੈ। ਇਹ ਸਾਫ਼ ਅਤੇ ਚਮਕਦਾਰ ਦਿਖਾਈ ਦਿੰਦਾ ਹੈ।

ABP Sanjha

ਇਸ ਵਿੱਚ ਕੋਈ ਕਾਲਾ, ਚਿੱਟਾ ਜਾਂ ਹੋਰ ਰੰਗਦਾਰ ਧੱਬੇ ਨਹੀਂ ਹਨ। ਇਸ ਦੇ ਨਾਲ ਹੀ ਨਕਲੀ ਜਾਂ ਮਿਲਾਵਟੀ ਗੁੜ ਵਿਚ ਛੋਟੇ-ਛੋਟੇ ਚਿੱਟੇ ਕਣ ਜਾਂ ਧੱਬੇ ਨਜ਼ਰ ਆਉਂਦੇ ਹਨ।

ABP Sanjha

ਇਸ ਦਾ ਰੰਗ ਅਸਲੀ ਗੁੜ ਨਾਲੋਂ ਗੂੜਾ ਭੂਰਾ ਜਾਂ ਕਾਲਾ ਵੀ ਹੋ ਸਕਦਾ ਹੈ। ਇਸ ਲਈ ਰੰਗ ਨੂੰ ਧਿਆਨ ਨਾਲ ਦੇਖ ਕੇ ਅਸਲੀ ਅਤੇ ਨਕਲੀ ਗੁੜ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ।

ABP Sanjha

ਅਸਲੀ ਗੁੜ ਦਾ ਸਵਾਦ ਬਹੁਤ ਖੁਸ਼ਬੂਦਾਰ ਅਤੇ ਸੁਆਦੀ ਮਿੱਠਾ ਹੁੰਦਾ ਹੈ। ਅਸਲ ਗੁੜ ਵਿੱਚ ਗੰਨੇ ਦੀ ਮਿੱਠੀ ਖੁਸ਼ਬੂ ਸਾਫ਼ ਮਹਿਸੂਸ ਹੁੰਦੀ ਹੈ। ਇਸ ਦਾ ਸਵਾਦ ਨਾ ਤਾਂ ਬਹੁਤਾ ਮਿੱਠਾ ਹੁੰਦਾ ਹੈ ਅਤੇ ਨਾ ਹੀ ਬਿਲਕੁਲ ਕੌੜਾ ਹੁੰਦਾ ਹੈ।

ABP Sanjha

ਜਦੋਂ ਕਿ ਨਕਲੀ ਜਾਂ ਮਿਲਾਵਟੀ ਗੁੜ ਕਈ ਵਾਰ ਸਵਾਦ ਵਿੱਚ ਬਹੁਤ ਮਿੱਠਾ ਜਾਂ ਕੌੜਾ ਹੁੰਦਾ ਹੈ। ਅਜਿਹੇ ਗੁੜ ਤੋਂ ਗੰਨੇ ਦੀ ਮਹਿਕ ਨਹੀਂ ਆਉਂਦੀ। ਇਸ ਲਈ ਸਵਾਦ ਦੇ ਆਧਾਰ 'ਤੇ ਅਸਲੀ ਅਤੇ ਨਕਲੀ ਗੁੜ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ।

ABP Sanjha

ਗੁੜ ਨੂੰ ਗੈਸ 'ਤੇ ਕੜਾਹੀ ਵਿੱਚ ਗਰਮ ਕਰਕੇ ਪਛਾਣਿਆ ਜਾ ਸਕਦਾ ਹੈ। ਅਸਲੀ ਗੁੜ ਦੀ ਤਰਲਤਾ ਥੋੜੀ ਚਿਪਚਿਪੀ ਅਤੇ ਮੋਟੀ ਹੁੰਦੀ ਹੈ। ਇਹ ਆਸਾਨੀ ਨਾਲ ਨਹੀਂ ਵਗਦਾ।

ABP Sanjha

ਜਦੋਂ ਕਿ ਨਕਲੀ ਜਾਂ ਮਿਲਾਵਟੀ ਗੁੜ ਬਹੁਤ ਪਤਲਾ ਅਤੇ ਪਾਣੀ ਵਾਲਾ ਹੁੰਦਾ ਹੈ। ਜਦੋਂ ਅਜਿਹਾ ਗੁੜ ਤਰਲ ਬਣ ਜਾਂਦਾ ਹੈ ਤਾਂ ਇਹ ਆਸਾਨੀ ਨਾਲ ਵਹਿ ਜਾਂਦਾ ਹੈ।