ਅਦਾਕਾਰਾ ਜਾਹਨਵੀ ਕਪੂਰ ਦਾ ਨਾਂ ਇੰਡਸਟਰੀ ਦੇ ਟੌਪ ਸਟਾਰ ਕਿਡਜ਼ 'ਚ ਸ਼ਾਮਲ ਹੋ ਗਿਆ ਹੈ। ਜਾਹਨਵੀ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਇਹ ਮੁਕਾਮ ਹਾਸਲ ਕਰ ਲਿਆ ਹੈ। ਅੱਜ ਉਹ ਬਾਲੀਵੁੱਡ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਜਾਹਨਵੀ ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਲਈ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੀ ਹੈ। ਅਦਾਕਾਰਾ ਆਪਣੇ ਬਾਰੇ ਫ਼ੈਨਜ ਵਿੱਚ ਕ੍ਰੇਜ਼ ਬਣਾਈ ਰੱਖਣ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਹੈ। ਜਾਨ੍ਹਵੀ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਆਫ ਸ਼ੋਲਡਰ ਸਿਲਵਰ ਡਰੈੱਸ ਪਹਿਨੀ ਜਾਹਨਵੀ ਕਿਸੇ ਅਪਸਰਾ ਤੋਂ ਘੱਟ ਨਹੀਂ ਨਜ਼ਰ ਆ ਰਹੀ ਹੈ। ਇਸ ਫੋਟੋ 'ਚ ਜਾਹਨਵੀ ਜਲਪਰੀ ਦੀ ਤਰ੍ਹਾਂ ਫਲੌਂਟ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਕਾਤਲਾਨਾ ਅਦਾਏ ਉਸ ਦੇ ਫ਼ੈਨਜ ਨੂੰ ਦੀਵਾਨਾ ਬਣਾਉਣ ਲਈ ਕਾਫੀ ਹਨ। ਜਾਹਨਵੀ ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ 'ਦੋਸਤਾਨਾ 2' 'ਚ ਰੁੱਝੀ ਹੋਈ ਹੈ।