ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਦੀ ਛੋਟੀ ਭੈਣ ਅਤੇ ਗਾਇਕਾ ਜੈਸਮੀਨ ਅਖਤਰ ਦਾ ਵਿਆਹ ਹੋ ਗਿਆ ਹੈ। ਪੰਜਾਬੀ ਗਾਇਕਾ ਜੈਸਮੀਨ ਅਖਤਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਸੋਸ਼ਲ ਮੀਡੀਆ ਉੱਤੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਜੈਸਮੀਨ ਅਖਤਰ ਦੇ ਵਿਆਹ ਵਿੱਚ ਕਈ ਨਾਮੀ ਕਲਾਕਾਰ ਹੋਏ ਸ਼ਾਮਿਲ। ਜੈਸਮੀਨ ਅਖਤਰ ਪੰਜਾਬੀ ਗਾਇਕਾ ਹੋਣ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਟੌਪ ਦੀ ਗਾਇਕਾ ਗੁਰਲੇਜ਼ ਅਖਤਰ ਦੀ ਛੋਟੀ ਭੈਣ ਹੈ। ਆਪਣੇ ਪਤੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ ਗਾਇਕਾ ਜੈਸਮੀਨ ਅਖਤਰ। ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਖੂਬ ਰੌਣਕਾਂ। ਦੱਸ ਦਈਏ ਗੁਰਲੇਜ਼ ਅਖਤਰ ਦਾ ਪੂਰਾ ਹੀ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ । ਹਾਲ ਵਿੱਚ ਗਾਇਕਾ ਦੂਜੀ ਵਾਰ ਮਾਂ ਬਣੀ ਹੈ, ਗੁਰਲੇਜ਼ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। ਪੰਜਾਬੀ ਗਾਇਕ ਜੀ ਖ਼ਾਨ ਨਵੀਂ ਵਿਆਹੀ ਜੋੜੀ ਨੂੰ ਵਧਾਈ ਦਿੰਦੇ ਹੋਏ। ਆਪਣੇ ਪਤੀ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ਜੈਸਮੀਨ ਅਖਤਰ। ਜੈਸਮੀਨ ਅਖਤਰ ਨੇ ਵੀ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਮਿਊਜ਼ਿਕ ਜਗਤ 'ਚ ਚੰਗਾ ਨਾਂਅ ਬਣਾ ਲਿਆ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ।