jyoti nooran on karwa chauth With Usman Noor: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਐਕਟਿਵ ਹੈ। ਉਸਦੀ ਗਾਇਕੀ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਆਪਣੀ ਗਾਇਕੀ ਤੋਂ ਇਲਾਵਾ ਜੋਤੀ ਨੂਰਾਂ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਕਾਫੀ ਸੁਰਖੀਆਂ ਬਟੋਰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਉਸਮਾਨ ਨੂਰ ਲਈ ਕਰਵਾ ਚੌਥ ਦਾ ਵਰਤ ਰੱਖਿਆ। ਦੱਸ ਦੇਈਏ ਕਿ ਜੋਤੀ ਨੂਰਾਂ ਨੇ ਆਪਂਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਰਵਾ ਚੌਥ ਮਨਾਉਣ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਾਇਕਾ ਆਏ ਦਿਨ ਉਸਮਾਨ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ। ਹਾਲਾਂਕਿ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ। ਇਸ ਤੋਂ ਇਲਾਵਾ ਦੱਸ ਦੇਈਏ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੇ ਲੰਬੇ ਸਮੇਂ ਦੇ ਵਿਵਾਦਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋਤੀ ਨੂਰਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਮੁੜ੍ਹ ਆਈਆਂ ਹਨ। ਫਿਲਹਾਲ ਗਾਇਕਾ ਨੇ ਆਪਣੀ ਲਵ ਲਾਈਵ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ। ਹਾਲਾਂਕਿ ਪਹਿਲਾਂ ਇਸ ਉੱਪਰ ਕਿਆਸ ਹੀ ਲਗਾਏ ਜਾ ਰਹੇ ਸੀ, ਜੋ ਕਿ ਹੁਣ ਸੱਚ ਹੋ ਗਏ ਹਨ। ਦੋਵਾਂ ਨੂੰ ਕਈ ਸਟੇਜ ਸ਼ੋਅਜ ਦੌਰਾਨ ਅਤੇ ਕਈ ਵਾਰ ਪਬਲਿਕ ਪਲੇਸ ਵਿੱਚ ਵੀ ਇਕੱਠੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਹੁਣ ਗਾਇਕਾ ਉਸਮਾਨ ਨਾਲ ਇੰਸਟਾਗ੍ਰਾਮ ਅਕਾਊਂਟ ਉੱਪਰ ਤਸਵੀਰਾਂ ਵੀ ਸ਼ੇਅਰ ਕਰਨ ਲੱਗ ਗਈ ਹੈ। ਜੋ ਉਨ੍ਹਾਂ ਦੇ ਰਿਸ਼ਤੇ ਦਾ ਸਬੂਤ ਹੈ।