Yuvraj Hans reveal daughter face: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਗਾਇਕ ਦੇ ਘਰ ਇੱਕ ਹੋਰ ਨੰਨ੍ਹਾ ਮਹਿਮਾਨ ਆਇਆ ਹੈ। ਇਹ ਖੁਸ਼ਖਬਰੀ ਯੁਵਰਾਜ ਹੰਸ ਵੱਲੋਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਸੀ। ਹੁਣ ਪੰਜਾਬੀ ਗਾਇਕ ਨੇ ਪਤਨੀ ਮਾਨਸੀ ਨਾਲ ਮਿਲ ਧੀ ਦਾ ਕਿਊਟ ਚਿਹਰਾ ਰਿਵੀਲ ਕਰ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਕੁਝ ਮਿੰਟ ਪਹਿਲਾ ਹੀ ਯੁਵਰਾਜ ਹੰਸ ਨੇ ਆਪਣੀ ਧੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਧੀ ਬਹੁਤ ਕਿਊਟ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਧੀ ਵੱਖੋ-ਵੱਖਰੀ ਲੁੱਕ 'ਚ ਨਜ਼ਰ ਆ ਰਿਹਾ ਹੈ। ਦੱਸਣਯੋਗ ਹੈ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਪਹਿਲਾਂ ਹੀ ਇੱਕ ਪੁੱਤਰ ਦੇ ਮਾਤਾ-ਪਿਤਾ ਹਨ। ਮਾਨਸੀ ਨੇ ਰੇਦਾਨ ਨੂੰ 12 ਮਈ 2020 'ਚ ਲਾਕਡਾਊਨ ਦੌਰਾਨ ਜਨਮ ਦਿੱਤਾ ਸੀ। ਧੀ ਦਾ ਜਨਮ ਹੋਣ ਤੇ ਪੂਰਾ ਹੰਸ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਹੈ। ਯੁਵਰਾਜ ਹੰਸ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟਾ ਪੁੱਤ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਨੇ ਕੁਝ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਯੁਵਰਾਜ ਦੇ ਵਕਰਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਯੁਵਰਾਜ ਜਲਦ ਹੀ ਫਿਲਮ ਗੁੜੀਆ ਵਿੱਚ ਨਜ਼ਰ ਆਉਣਗੇ।