Sonam Bajwa New Insta Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੋਸ਼ਲ ਮੀਡੀਆ ਉੱਪਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਾਦਗੀ ਦੇ ਨਾਲ-ਨਾਲ ਉਹ ਹੌਟ ਅਦਾਵਾਂ ਨਾਲ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਸੋਨਮ ਬਾਜਵਾ ਦੀਆਂ ਅਦਾਵਾਂ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਦਿੱਤਾ ਹੈ। ਦਰਅਸਲ, ਸੋਨਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਸੋਨਮ ਦੀਆਂ ਅਦਾਵਾਂ ਹਰ ਕਿਸੇ ਨੂੰ ਦੀਵਾਨਾ ਬਣਾ ਰਹੀਆਂ ਹਨ। ਅਦਾਕਾਰਾ ਸੋਨਮ ਬਾਜਵਾ ਦੀਆਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਉਹ ਨੀਲੇ ਰੰਗ ਦੀ ਡਰੈੱਸ ਵਿੱਚ ਕਿਵੇਂ ਆਪਣੀਆਂ ਕਾਤਿਲ ਅਦਾਵਾਂ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ। ਪੰਜਾਬੀ ਸਿਨੇਮਾ ਜਗਤ ਦੀ ਨੰਬਰ ਵਨ ਅਦਾਕਾਰਾ ਦਾ ਅੰਦਾਜ਼ ਅਕਸਰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਤਾਂ ਇਤਿਹਾਸ ਰਚਿਆ। ਫਿਲਮ ਦੀ ਕਮਾਈ 100 ਕਰੋੜ ਦੇ ਪਾਰ ਗਈ ਅਤੇ ਹਾਲੇ ਵੀ ਦਰਸ਼ਕ ਇਸ ਫਿਲਮ ਨੂੰ ਵੇਖਣਾ ਪਸੰਦ ਕਰ ਰਹੇ ਹਨ। ਇਸ ਤੋਂ ਇਲਾਵਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਹ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਖੂਬ ਪਿਆਰ ਲੁਟਾਉਂਦੇ ਹਨ। ਸੋਨਮ ਦੀ ਸੋਸ਼ਲ ਮੀਡੀਆ ;ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਦੱਸ ਦੇਈਏ ਕਿ ਜਲਦ ਹੀ ਸੋਨਮ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਵੇਗੀ।