Hania Aamir dances on Karan Aujla song SOFTLY: ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਨਾਲ ਪੰਜਾਬੀ ਸਿਤਾਰਿਆਂ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਵਾਹੋ-ਵਾਹੀ ਖੱਟ ਰਹੇ ਹਨ। ਦੱਸ ਦੇਈਏ ਕਿ ਕਰਨ ਔਜਲਾ ਦਾ ਪੰਜਾਬੀ ਗੀਤ SOFTLY ਰਿਲੀਜ਼ ਤੋਂ ਕਈ ਮਹੀਨੇ ਬਾਅਦ ਲਗਾਤਾਰ ਹਰ ਪਾਸੇ ਛਾਇਆ ਹੋਇਆ ਹੈ। ਇਸ ਗੀਤ ਦੀ ਚਰਚਾ ਪਾਲੀਵੁੱਡ ਤੋਂ ਲੈ ਬਾਲੀਵੁੱਡ ਸਿਤਾਰਿਆਂ ਵਿੱਚ ਹੋ ਰਹੀ ਹੈ। ਇਸ ਵਿਚਾਲੇ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇ ਵੀ ਇਸ ਗੀਤ ਉੱਪਰ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਇਆ ਹੈ। ਹਾਨੀਆ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਖੂਬ ਦੀਵਾਨਾ ਬਣਾ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇ ਪੰਜਾਬੀ ਇੰਡਸਟਰੀ ਦੇ ਟਾੱਪ ਗਾਇਕ ਕਰਨ ਔਜਲਾ ਦੇ ਗੀਤ SOFTLY 'ਤੇ ਪ੍ਰਸ਼ੰਸਕਾਂ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਹਾਨੀਆ ਦੀਆਂ ਅਦਾਵਾਂ ਉੱਪਰ ਨਾ ਸਿਰਫ ਪਾਕਿਸਤਾਨੀ ਫੈਨਜ਼ ਬਲਕਿ ਭਾਰਤ ਵਿੱਚ ਬੈਠੇ ਪ੍ਰਸ਼ੰਸਕਾਂ ਵੱਲੋਂ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ। ਤੁਸੀ ਵੀ ਵੇਖੋ ਪਾਕਿਸਤਾਨੀ ਅਦਾਕਾਰਾ ਦੀਆਂ ਖੂਬਸੂਰਤ ਅਦਾਵਾਂ... ਵਰਕਫਰੰਟ ਦੀ ਗੱਲ ਕਰਿਏ ਤਾਂ ਹਾਨੀਆ ਆਮਿਰ ਪਾਕਿਸਤਾਨ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਨਾ ਸਿਰਫ ਪਾਕਿਸਤਾਨ ਸਗੋਂ ਪੰਜਾਬ ਵਿੱਚ ਬੈਠੇ ਪੰਜਾਬੀਆਂ ਦਾ ਵੀ ਦਿਲ ਜਿੱਤੀਆ ਹੈ। ਉਸ ਨੇ ਕਈ ਸੀਰਿਅਲਸ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਇਸ ਤੋਂ ਇਲਾਵਾ ਹਾਨੀਆ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ।