ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਦਾ ਪੁੱਤਰ ਨੀਲ ਪੂਰੇ ਇੱਕ ਸਾਲ ਦਾ ਹੋ ਗਿਆ ਹੈ। ਕਾਜਲ ਅਗਰਵਾਲ ਤੇਲਗੂ, ਤਾਮਿਲ ਅਤੇ ਹਿੰਦੀ ਸਿਨੇਮਾ ਦੀ ਅਦਾਕਾਰਾ ਹੈ। ਉਹ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਕਾਜਲ ਅਗਰਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਕਾਜਲ ਅਗਰਵਾਲ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ਉੱਤੇ ਫੈਨਜ਼ ਨੂੰ ਬਹੁਤ ਹੀ ਕਿਊਟ ਜਿਹਾ ਸਰਪ੍ਰਾਈਜ਼ ਦਿੱਤਾ ਹੈ। ਇਸ ਖਾਸ ਦਿਨ 'ਤੇ, ਅਦਾਕਾਰਾ ਨੇ ਆਪਣੇ ਪੁੱਤਰ ਦਾ ਚਿਹਰਾ ਜੱਗ ਜ਼ਾਹਿਰ ਕਰਦੇ ਹੋਏ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨੀਲ ਕਿਚਲੂ ਦੀ ਇੱਕ ਪਿਆਰੀ ਜਿਹੀ ਤਸਵੀਰ ਕਾਜਲ ਅਗਰਵਾਲ ਨੇ ਆਪਣੇ ਇੰਸਟਾ ਹੈਂਡਲ 'ਤੇ ਸ਼ੇਅਰ ਕੀਤੀ ਹੈ। ਤਸਵੀਰਾਂ 'ਚ ਨੀਲ ਬਾਗ 'ਚ ਰੱਖੇ ਬਕਸੇ 'ਚ ਬੈਠੇ ਨਜ਼ਰ ਆ ਰਹੇ ਹਨ। ਜਿਸ 'ਤੇ ਨੰਬਰ ਇੱਕ ਦਾ ਗੁਬਾਰਾ ਵੀ ਲੱਗਾ ਹੋਇਆ ਹੈ। ਇਸ ਤਸਵੀਰ ਵਿੱਚ ਨੀਲ ਨੇ ਪੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਕੈਮਰੇ ਨੂੰ ਇੱਕ ਪਿਆਰੀ ਮੁਸਕਰਾਹਟ ਦੇ ਰਿਹਾ ਹੈ। ਦੱਸ ਦੇਈਏ ਕਿ ਅਕਤੂਬਰ 2020 ਵਿੱਚ ਕਾਜਲ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਗੌਤਮ ਕਿਚਲੂ ਨਾਲ ਸੱਤ ਫੇਰੇ ਲਏ ਸਨ। ਜਿਸ ਤੋਂ ਬਾਅਦ ਪਿਛਲੇ ਸਾਲ ਇਹ ਕਿਊਟ ਜੋੜਾ ਪਿਆਰੇ ਜਿਹੇ ਪੁੱਤਰ ਦੇ ਮਾਤਾ-ਪਿਤਾ ਬਣੇ। ਅਦਾਕਾਰਾ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਜਲ ਸਾਊਥ ਦੀ ਮਸ਼ਹੂਰ ਸਟਾਰ ਹੋਣ ਦੇ ਨਾਲ-ਨਾਲ ਆਪਣੀ ਐਕਟਿੰਗ ਨਾਲ ਬਾਲੀਵੁੱਡ 'ਤੇ ਦਬਦਬਾ ਬਣਾ ਚੁੱਕੀ ਹੈ। ਅਦਾਕਾਰਾ ਅਜੇ ਦੇਵਗਨ ਦੇ ਨਾਲ ਫਿਲਮ 'ਸਿੰਘਮ' 'ਚ ਨਜ਼ਰ ਆਈ ਸੀ।