ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।



ਇੱਕ ਪਾਸੇ ਪ੍ਰਸ਼ੰਸਕ ਟ੍ਰੇਲਰ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਅਦਾਕਾਰ ਦੇ ਲੁੱਕ ਦੀ ਤਾਰੀਫ ਕੀਤੀ ਜਾ ਰਹੀ ਹੈ, ਦੂਜੇ ਪਾਸੇ ਮਸ਼ਹੂਰ ਫਿਲਮ ਆਲੋਚਕ ਕਮਲ ਆਰ ਖਾਨ ਨੇ ਟ੍ਰੇਲਰ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ



ਅਸਲ 'ਚ 'ਪਠਾਨ' ਦਾ ਟ੍ਰੇਲਰ ਦੇਖਣ ਤੋਂ ਬਾਅਦ ਕੇਆਰਕੇ ਨੇ ਇਕ ਟਵੀਟ ਕੀਤਾ ਅਤੇ ਇਸ 'ਚ ਲਿਖਿਆ ਕਿ 'ਪਠਾਨ' ਦਾ ਟ੍ਰੇਲਰ ਦੇਖਣ ਤੋਂ ਬਾਅਦ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ।



ਬੱਸ ਮੈਂ ਕਹਿ ਸਕਦਾ ਹਾਂ, ਇਹ ਕੀ ਹੈ? ਐਸਆਰਕੇ ਅਜਿਹੀ ਗੰਦੀ ਫਿਲਮ ਕਿਵੇਂ ਕਰ ਸਕਦੇ ਹਨ? ਜੌਨ ਦੀ ਫਿਲਮ 'ਅਟੈਕ' ਦੀ ਕਹਾਣੀ ਵੀ ਇਹੀ ਸੀ ਜੋ ਸੁਪਰ ਫਲਾਪ ਸਾਬਤ ਹੋਈ।



ਇਸ ਤੋਂ ਪਹਿਲਾਂ ਕੇਆਰਕੇ ਨੇ ਇੱਕ ਹੋਰ ਟਵੀਟ ਵਿੱਚ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ 'ਤੇ ਹਾਲੀਵੁੱਡ ਫਿਲਮ ਦੇ ਐਕਸ਼ਨ ਦੀ ਨਕਲ ਕਰਨ ਦਾ ਦੋਸ਼ ਲਗਾਇਆ ਸੀ।



ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੀ ਸਮਝ ਨਹੀਂ ਹੈ, ਉਹ ਵਿਦੇਸ਼ੀ ਫਿਲਮਾਂ ਦੇ ਐਕਸ਼ਨ ਸੀਨ ਹੀ ਕਾਪੀ ਕਰ ਸਕਦੇ ਹਨ।



ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ ਦਾ ਟ੍ਰੇਲਰ ਅੱਜ ਹੀ ਰਿਲੀਜ਼ ਹੋ ਗਿਆ ਹੈ।



ਜਿਸ 'ਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਦਮਦਾਰ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।



ਟ੍ਰੇਲਰ ਨੂੰ ਦੇਖਦੇ ਹੋਏ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੂਕੋਣ ਫਿਲਮ 'ਚ ਸ਼ਾਹਰੁਖ ਖਾਨ ਨੂੰ ਧੋਖਾ ਦੇਵੇਗੀ ਅਤੇ ਉਹ ਫਿਲਮ ਦਾ ਅਸਲੀ ਖਲਨਾਇਕ ਹੈ।



ਦੱਸ ਦੇਈਏ ਕਿ ਇਹ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।